ਬਰਨਾਲਾ ਜਬਰ ਜਨਾਹ ਮਾਮਲੇ ‘ਚ 2 ਔਰਤਾਂ ਸਣੇ 7 ਵਿਰੁੱਧ ਪਰਚਾ ਦਰਜ਼, 3 ਥਾਣੇਦਾਰ ਸਸਪੈਂਡ

TeamGlobalPunjab
2 Min Read

ਬਰਨਾਲਾ : ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਇਨਸਾਨੀਅਤ ਸ਼ਰਮਸ਼ਾਰ ਹੋਈ ਹੈ। ਇੱਕ 22 ਸਾਲਾ ਦੀ ਲੜਕੀ ਨੂੰ ਬੰਧੀ ਬਣਾ ਕੇ ਲਗਾਤਾਰ 8 ਮਹੀਨੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਹੁਣ ਤੱਕ ਇਸ ਮਾਮਲੇ ਵਿੱਚ 2 ਔਰਤਾਂ ਸਮੇਤ ਕੁੱਲ 7 ਲੋਕਾਂ ’ਤੇ ਪਰਚਾ ਦਰਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਾਮਲੇ ਦੀ ਜਾਂਚ ਕਰਨ ਵਾਲੇ 3 ਥਾਣੇਦਾਰਾਂ ਨੂੰ ਵੀ ਸਸਪੈਂਡ ਕੀਤਾ ਗਿਆ ਹੈ। ਪੁਲਿਸ ਮੁਲਾਜ਼ਮਾਂ ’ਤੇ ਪੀੜਤਾ ਨੂੰ ਡਰਾਉਣ, ਧਮਕਾਉਣ ਦੇ ਦੋਸ਼ ਲੱਗੇ ਹਨ। ਪੀੜਤ ਲੜਕੀ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾ ਕੇ ਮੈਡੀਕਲ ਕਰਵਾਉਣ ਉਪਰੰਤ ਮੈਜਿਸਟ੍ਰੇਟ ਵਲੋਂ ਬਿਆਨ ਦਰਜ਼ ਕੀਤੇ ਗਏ ਹਨ। ਪੀੜਤ ਲੜਕੀ ਅਤੇ ਉਸਦੇ ਪਰਿਵਾਰ ਵਲੋਂ ਦੋਸ਼ੀਆਂ ਵਿਰੁੱਧ ਸ਼ਖਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਪੀੜਤਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਜੂਨ 2020 ਨੂੰ ਫ਼ੋਟੋ ਸਟੇਟ ਕਰਵਾਉਣ ਘਰ ਤੋਂ ਗਈ ਸੀ। ਇਸੇ ਦੌਰਾਨ ਉਹਨਾਂ ਦੇ ਘਰ ਕਿਰਾਏ ’ਤੇ ਰਹਿਣ ਵਾਲੀ ਔਰਤ ਆਪਣੀ ਭਾਬੀ ਦੇ ਘਰ ਉਸਨੂੰ ਆਪਣੇ ਨਾਲ ਲੈ ਗਈ। ਜਿੱਥੇ ਇੱਕ ਪਾਖੰਡੀ ਬਾਬੇ ਸਮੇਤ 20 ਤੋਂ 25 ਵਿਅਕਤੀ ਹਾਜ਼ਰ ਸਨ। ਉਥੇ ਉਸਨੂੰ ਕੋਕਾਕੋਲਾ ਵਿੱਚ ਕੁੱਝ ਨਸ਼ੀਲਾ ਪਦਾਰਥ ਪਿਲਾ ਦਿੱਤਾ। ਜਿਸ ਤੋਂ ਬਾਅਦ ਉਸਦਾ ਸਰੀਰ ਸੁੰਨ ਹੋ ਗਿਆ। ਇਸ ਤੋਂ ਬਾਅਦ ਪਾਖੰਡੀ ਬਾਬੇ ਸਮੇਤ ਹੋਰ ਕਈ ਵਿਅਕਤੀਆਂ ਨੇ ਉਸ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਜਿਸ ਉਪਰੰਤ ਉਹ ਲੜਕੀ ਨੂੰ ਬਰਨਾਲਾ ਦੇ ਪਿੰਡ ਪੰਧੇਰ ਲੈ ਗਏ, ਜਿੱਥੇ ਲੜਕੀ ਨੂੰ ਕੈਦ ਕਰਕੇ ਰੱਖਿਆ ਗਿਆ। ਉਥੇ ਲੜਕੀ ਨੂੰ ਮਿਲਣ ਪੁਲਿਸ ਮੁਲਾਜ਼ਮ ਵੀ ਆਉਂਦੇ ਸਨ। ਜੋ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹਿੰਦੇ ਸਨ।

Share This Article
Leave a Comment