ਵਰਲਡ ਡੈਸਕ : – ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਵਾਰ ਫਿਰ ਚਰਚਾ ‘ਚ ਹਨ ਇਸ ਵਾਰ ਆਪਣੇ ਕਿਸੀ ਬਿਆਨ ਨੂੰ ਲੈ ਕੇ ਨਹੀਂ ਸਗੋਂ ਆਪਣੇ ਬੁੱਤ ਨੂੰ ਲੈ ਕੇ ਚਰਚਾ ‘ਚ ਹਨ। ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ‘ਬੁੱਧ ਦੀ ਤਰ੍ਹਾਂ ਬੈਠੇ ਬੁੱਤ’ ਨੂੰ ਇੱਕ ਚੀਨੀ ਈ-ਕੌਮਰਸ ਪਲੇਟਫਾਰਮ Taobao ‘ਤੇ ਵੇਚਿਆ ਜਾ ਰਿਹਾ ਹੈ। ਇਸ ‘ਤੇ ਇੱਕ ਲੇਬਲ ਲਾਇਆ ਗਿਆ ਹੈ, “ਟਰੰਪ ਜੋ ਬੁੱਧ ਧਰਮ ਨੂੰ ਕਿਸੇ ਤੋਂ ਵੀ ਵੱਧ ਜਾਣਦਾ ਹੈ।”
ਇਸ ਮੂਰਤੀ ਦਾ ਛੋਟਾ ਰੂਪ ਜੋ 1.6 ਮੀਟਰ ਉੱਚੀ ਹੈ ਜੋ 999 ਚੀਨੀ ਯੂਆਨ ਯਾਨੀ ਕਰੀਬ 11,180 ‘ਚ ਵੇਚੀ ਜਾ ਰਹੀ ਹੈ। ਜਦਕਿ 15 ਫੁੱਟ ਉੱਚੀ ਮੁਰਤੀ ਦੀ ਕੀਮਤ 3,999 ਚੀਨੀ ਯੂਆਨ ਯਾਨੀ 44,770 ਦੇ ਕਰੀਬ ਵੱਧ ਰਹੀ ਹੈ।
ਬੁੱਧ ਦੇ ਰੂਪ ‘ਚ ਟਰੰਪ ਦੀਆਂ ਮੂਰਤੀਆਂ ਚੀਨ ਦੇ ਔਨਲਾਈਨ ਸ਼ਾਪਿੰਗ ਪਲੇਟਫਾਰਮ ਤੌਬਾਓ ‘ਤੇ ਵੇਚੀਆਂ ਜਾ ਰਹੀਆਂ ਹਨ। ‘ਆਪਣੀ ਕੰਪਨੀ ਨੂੰ ਫਿਰ ਮਹਾਨ ਬਣਾਓ’ ਦੇ ਨਾਅਰੇ ਨਾਲ ਇਹ ਬੁੱਤ ਵੇਚੇ ਗਏ ਹਨ। ਪੋਸਟ ਨੂੰ ਫਿਊਜਿਅਨ ਸੂਬੇ ਦੇ ਜ਼ਿਆਮਨ ‘ਚ ਇੱਕ ਫਰਨੀਚਰ ਨਿਰਮਾਤਾ ਦੁਆਰਾ ਪੰਜ ਫੁੱਟ ਦੇ ਸਿਰੇਮਿਕ ਬੁੱਤ ਦੀ ਫੋਟੋ ਦੇ ਨਾਲ ਸਾਂਝਾ ਕੀਤਾ ਗਿਆ ਸੀ। ਪੋਸਟ ਨੇ ਲਿਖਿਆ ਕਿ ਜੇ ਤੁਸੀਂ ਬੁੱਧ ਦੇ ਰੂਪ ‘ਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਇੱਕ ਵਸਰਾਵਿਕ ਮੂਰਤੀ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਹੁਣ ਇਸ ਨੂੰ ਖਰੀਦਣ ਦਾ ਮੌਕਾ ਹੈ। ਉਨ੍ਹਾਂ ਨੇ ਦੱਸਿਆ ਕਿ100 ਬੁੱਤ ਬਣਾਏ ਹਨ ਤੇ ਉਨ੍ਹਾਂ ਚੋਂ ਕਈ ਦਰਜਨ ਪਹਿਲਾਂ ਹੀ ਵੇਚੇ ਜਾ ਚੁੱਕੇ ਹਨ, “ਬਹੁਤੇ ਲੋਕਾਂ ਨੇ ਇਸਨੂੰ ਸਿਰਫ ਮਨੋਰੰਜਨ ਲਈ ਖਰੀਦਿਆ ਹੈ।”