ਸਾਬਕਾ ਕੇਂਦਰੀ ਮੰਤਰੀ ਦੀ ਪਤਨੀ ਦੀ ਘਰ ’ਚ ਹੱਤਿਆ

TeamGlobalPunjab
1 Min Read

ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਮਰਹੂਮ ਪੀ. ਰੰਗਰਾਜਨ ਕੁਮਾਰਮੰਗਲਮ ਦੀ ਪਤਨੀ ਕਿੱਟੀ ਕੁਮਾਰਮੰਗਲ ਦਾ ਦੱਖਣ-ਪੱਛਮੀ ਦਿੱਲੀ ਦੇ ਵਸੰਤ ਵਿਹਾਰ ਵਿਚ ਉਸ ਦੇ ਘਰ ਵਿਚ ਕਤਲ ਕਰ ਦਿੱਤਾ ਗਿਆ। ਪੁਲਿਸ ਮੁਤਾਬਕ  ਕਿੱਟੀ ਕੁਮਾਰਮੰਗਲਮ ਦੀ ਹੱਤਿਆ ਬੀਤੀ ਰਾਤ  ਲੁੱਟ ਦੇ ਇਰਾਦੇ ਨਾਲ ਕੀਤੀ ਗਈ ਸੀ।

67 ਸਾਲਾ ਕਿੱਟੀ ਕੁਮਾਰਮੰਗਲਮ ਦੀ ਹੱਤਿਆ ਸਿਰਹਾਣੇ ਨਾਲ ਮੂੰਹ ਦਬਾ ਕੇ ਹੱਤਿਆ ਕੀਤੀ ਗਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਸ਼ੱਕੀ ਦੀ ਪਛਾਣ 24 ਸਾਲਾ ਘਰ ਦਾ ਧੋਬੀ ਰਾਜੂ ਵਜੋਂ ਹੋਈ ਹੈ। ਪੁਲਿਸ ਮੁਤਾਬਕ ਰਾਜੂ ਮੰਗਲਵਾਰ ਰਾਤ 9 ਵਜੇ ਉਨ੍ਹਾਂ ਦੇ ਘਰ ਆਇਆ ਸੀ ਤੇ ਘਰ ਦੀ ਨੌਕਰਾਣੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਉਸ ਨੂੰ ਖਿੱਚ ਕੇ ਇਕ ਕਮਰੇ ਵਿੱਚ ਲੈ ਗਿਆ ਤੇ ਉਸ ਨੂੰ ਬੰਦੀ ਬਣਾ ਲਿਆ। ਪੁਲਿਸ ਨੇ ਹੱਤਿਆ ਦੇ ਦੋਸ਼ ‘ਚ ਧੋਬੀ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਉਸ ਦੇ ਦੋਵੇਂ ਸਾਥੀ ਫਿਲਹਾਲ ਫ਼ਰਾਰ ਹਨ। ਪੁਲਿਸ ਦੋਵੇਂ ਫ਼ਰਾਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

Share This Article
Leave a Comment