ਲੰਡਨ: ਪਾਕਿਸਤਾਨ ‘ਚ ਜਾਰੀ ਸਿਆਸੀ ਘਸਮਾਣ ਵਿਚਾਲੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ‘ਤੇ ਦੂਜੀ ਵਾਰ ਹਮਲਾ ਹੋਇਆ ਹੈ। ਉਨ੍ਹਾਂ ਦੇ ਬਰਤਾਨੀਆ ਸਥਿਤ ਦਫਤਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਲਗਭਗ 15 ਤੋਂ 20 ਨਕਾਬਪੋਸ਼ਾਂ ਨੇ ਉਨ੍ਹਾਂ ਦੇ ਦਫ਼ਤਰ ‘ਤੇ ਹਮਲਾ ਕੀਤਾ। ਹੁਣ ਤੱਕ ਇਸ ਮਾਮਲੇ ‘ਚ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਤੋਂ ਪਹਿਲਾਂ ਐਤਵਾਰ ਨੂੰ ਇੱਕ ਵਿਅਕਤੀ ਨੇ ਨਵਾਜ਼ ਸ਼ਰੀਫ ‘ਤੇ ਮੋਬਾਇਲ ਵਗਾਹ ਕੇ ਮਾਰਿਆ ਸੀ, ਜੋ ਉਨ੍ਹਾਂ ਦੇ ਸੁਰੱਖਿਆ ਕਰਮੀ ਨੂੰ ਜਾ ਲੱਗਿਆ ਸੀ। ਅਜਿਹੇ ‘ਚ ਨਵਾਜ ਸ਼ਰੀਫ ਦੀ ਧੀ ਮਰਿਅਮ ਨਵਾਜ਼ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਸੀ ਅਤੇ ਇਮਰਾਨ ਖਾਨ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ।
ਦੋਸ਼ ਲਗਾਏ ਜਾ ਰਹੇ ਹਨ ਕਿ ਲੰਦਨ ਵਿੱਚ ਨਵਾਜ ਸ਼ਰੀਫ ‘ਤੇ ਹਮਲਾ ਕਰਨ ਵਾਲੇ ਇਮਰਾਨ ਖਾਨ ਦੇ ਸਮਰਥਕ ਸਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਹਮਲਾਵਰ ਉਨ੍ਹਾਂ ਦੀ ਪਾਰਟੀ ਪੀਟੀਆਈ ਦੇ ਕਰਮਚਾਰੀ ਸਨ, ਉਨ੍ਹਾਂ ਦੀ ਗੱਡੀਆਂ ‘ਤੇ ਪੀਟੀਆਈ ਦੇ ਝੰਡੇ ਵੀ ਲੱਗੇ ਹੋਏ ਸਨ। ਇਸ ਘਟਨਾ ਸਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ‘ਚ ਪੰਜ ਲੋਕ ਗੰਭੀਰ ਜਖ਼ਮੀ ਹੋ ਗਏ ਹਨ।
Nawaz Sharif’s office in London attacked by a group of around 20 men. @NawazSharifMNS was inside the office. @metpoliceuk failed to stop violence despite repeated calls. Three cars had PTI flags. Zubair Gull’s brother Ejaz injured in the fight pic.twitter.com/5cYJKoaMkZ
— Murtaza Ali Shah (@MurtazaViews) April 3, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.