ਨਿਊਜ਼ ਡੈਸਕ: ਦੋ ਸਾਬਕਾ ਸੁੰਦਰਤਾ ਮੁਕਾਬਲੇ ਦੇ ਜੇਤੂਆਂ – 2019 ਮਿਸ ਕੇਰਲਾ ਅੰਸੀ ਕਬੀਰ(25) ਅਤੇ ਉਪ ਜੇਤੂ ਡਾ: ਅੰਜਨਾ ਸ਼ਜਨ( 26) ਦੀ ਸੋਮਵਾਰ ਨੂੰ ਇੱਕ ਭਿਆਨਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਹੈ। ਪੁਲਿਸ ਨੇ ਦਸਿਆ ਕਿ ਦੋ ਵਿਅਕਤੀ ਜੋ ਫੋਰਡ ਫਿਗੋ ਕਾਰ ਵਿੱਚ ਸਨ, ਜਿਨ੍ਹਾਂ ਵਿੱਚੋਂ ਇੱਕ ਗੱਡੀ ਚਲਾ ਰਿਹਾ ਸੀ, ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਹ ਹਸਪਤਾਲ ਵਿੱਚ ਦਾਖਲ ਹਨ। ਪੁਲਿਸ ਅਨੁਸਾਰ ਇਹ ਘਟਨਾ ਤੜਕੇ ਉਸ ਸਮੇਂ ਵਾਪਰੀ ਜਦੋਂ ਡਰਾਈਵਰ ਕੋਚੀ ਦੇ ਇੱਕ ਹਾਈਵੇਅ ‘ਤੇ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਇੱਕ ਦਰੱਖਤ ਨਾਲ ਟਕਰਾ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਇੱਕ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰੀ ਹੈ।ਸੜਕ ਹਾਦਸੇ ਤੋਂ ਕੁੱਝ ਸਮਾਂ ਪਹਿਲਾਂ ਅੰਸੀ ਕਬੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ, ‘ਇਹ ਜਾਣ ਦਾ ਸਮਾਂ ਹੈ’।
https://www.instagram.com/p/CVqPrdVBIb6/?utm_source=ig_embed&ig_rid=ddf8257c-9346-405b-8b0d-47fe08557aa9
ਅੰਸੀ ਕਬੀਰ ਅਤੇ ਡਾਕਟਰ ਅੰਜਨਾ ਸ਼ਜਾਨ ਦੋਵਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਉਨ੍ਹਾਂ ਨੂੰ ਮ੍ਰਿਤਕ ਐਲਾਨਿਆ ਗਿਆ।