ਲਖਨਊ: ਸਾਬਕਾ ਆਈਪੀਐਸ ਅਧਿਕਾਰੀ ਅਸੀਮ ਅਰੁਣ ਅੱਜ ਲਖਨਊ ਸਥਿਤ ਪਾਰਟੀ ਦਫ਼ਤਰ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਸਵਤੰਤਰ ਦੇਵ ਸਿੰਘ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਮੌਜੂਦ ਸਨ। ਅਸੀਮ ਅਰੁਣ ਕਾਨਪੁਰ ਦੇ ਕਮਿਸ਼ਨਰ ਰਹਿ ਚੁੱਕੇ ਹਨ। ਅਸੀਮ ਅਰੁਣ ਨੇ ਰਾਜਨੀਤੀ ਵਿੱਚ ਆਉਣ ਲਈ VRS ਲਿਆ ਹੈ।
ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਅਸੀਮ ਅਰੁਣ ਨੇ ਕਿਹਾ ਕਿ ਉਹ ਅੱਜ ਬਹੁਤ ਖੁਸ਼ ਹਨ, ਸੰਤੁਸ਼ਟ ਹਨ। ਭਾਜਪਾ ਕੋਲ ਨਵੀਂ ਲੀਡਰਸ਼ਿਪ ਵਿਕਸਤ ਕਰਨ ਦਾ ਵਿਜ਼ਨ ਹੈ। ਉਹ ਇਸ ਨੂੰ ਯੋਜਨਾ ਵਾਂਗ ਚਲਾਉਂਦੇ ਹਨ। ਉਹ ਵੀ ਇਸ ਯੋਜਨਾ ਦਾ ਹਿੱਸਾ ਹਨ। ਉਨ੍ਹਾਂ ਨੂੰ ਇਹ ਮੌਕਾ ਦੇਣ ਲਈ ਉਹ ਪਾਰਟੀ ਦੇ ਬਹੁਤ ਧੰਨਵਾਦੀ ਹਨ। ਸਾਬਕਾ ਆਈਪੀਐਸ ਅਧਿਕਾਰੀ ਅਸੀਮ ਅਰੁਣ ਨੇ ਕਿਹਾ ਕਿ ਯੋਗੀ ਰਾਜ ਵਿੱਚ ਯੂਪੀ ਵਿੱਚ ਕਾਨੂੰਨ ਵਿਵਸਥਾ ਵਿੱਚ ਕਾਫੀ ਸੁਧਾਰ ਹੋਇਆ ਹੈ। ਉਹ ਸੀਐਮ ਯੋਗੀ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੇ ਪੁਲਿਸ ਨੂੰ ਹੀ ਨਹੀਂ ਬਲਕਿ ਪੂਰੇ ਸਿਸਟਮ ਨੂੰ ਅਜਿਹੀ ਸ਼ਕਤੀ ਦਿੱਤੀ ਹੈ, ਜਿਸ ਨਾਲ ਸੁਧਾਰ ਹੋ ਸਕਦਾ ਹੈ।