ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਦਿਨੇਸ਼ ਮੋਂਗੀਆ ਅੱਜ (ਮੰਗਲਵਾਰ) ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋ ਗਏ ਹਨ।ਦਿਨੇਸ਼ ਮੋਂਗੀਆ ਕ੍ਰਿਕਟ ਤੋਂ ਬਾਅਦ ਹੁਣ ਤੋਂ ਰਾਜਨੀਤੀ ਦੀ ਪਿਚ ‘ਤੇ ਭਾਜਪਾ ਲਈ ਬੱਲੇਬਾਜ਼ੀ ਕਰਦੇ ਨਜ਼ਰ ਆਉਣਗੇ।
Former cricketer Dinesh Mongia joins Bharatiya Janata Party in Delhi. pic.twitter.com/ChOa6wrDEr
— ANI (@ANI) December 28, 2021
ਦੱਸ ਦੇਈਏ ਕਿ ਦਿਨੇਸ਼ ਮੋਂਗੀਆ ਨੇ 17 ਸਤੰਬਰ 2019 ਨੂੰ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਦਿਨੇਸ਼ ਮੋਂਗੀਆ ਨੂੰ ਟੀਮ ਇੰਡੀਆ ‘ਚ ਆਲਰਾਊਂਡਰ ਦੀ ਭੂਮਿਕਾ ‘ਚ ਚੁਣਿਆ ਗਿਆ ਸੀ। ਦਿਨੇਸ਼ ਮੋਂਗੀਆ ਖੱਬੇ ਹੱਥ ਦਾ ਬੱਲੇਬਾਜ਼ ਅਤੇ ਸਪਿਨ ਗੇਂਦਬਾਜ਼ ਸੀ। ਦਿਨੇਸ਼ ਮੋਂਗੀਆ 2003 ਵਿੱਚ ਭਾਰਤੀ ਕ੍ਰਿਕਟ ਟੀਮ ਦੀ ਵਿਸ਼ਵ ਕੱਪ ਟੀਮ ਦਾ ਹਿੱਸਾ ਸਨ। ਉਨ੍ਹਾਂ ਨੇ ਲਗਭਗ 5 ਸਾਲ ਅੰਤਰਰਾਸ਼ਟਰੀ ਕ੍ਰਿਕਟ ਖੇਡੀ। ਦਿਨੇਸ਼ ਮੋਂਗੀਆ ਨੇ ਆਸਟ੍ਰੇਲੀਆ ਖਿਲਾਫ ਆਪਣਾ ਡੈਬਿਊ ਕੀਤਾ ਸੀ। ਦਿਨੇਸ਼ ਮੋਂਗੀਆ ਨੇ ਸਾਲ 2001 ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ‘ਚ 57 ਵਨਡੇ ਖੇਡੇ, ਜਿਸ ‘ਚ ਉਨ੍ਹਾਂ ਨੇ 1230 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਗੇਂਦਬਾਜ਼ੀ ਵਿੱਚ ਦਿਨੇਸ਼ ਮੋਂਗੀਆ ਨੇ ਵੀ 14 ਵਿਕਟਾਂ ਵੀ ਹਾਸਲ ਕੀਤੀਆਂ।
ਦਿਨੇਸ਼ ਨੇ ਪੰਜਾਬ ਲਈ 121 ਪਹਿਲੀ ਸ਼੍ਰੇਣੀ ਮੈਚਾਂ ਵਿੱਚ 27 ਸੈਂਕੜੇ ਅਤੇ 28 ਅਰਧ ਸੈਂਕੜੇ ਦੀ ਮਦਦ ਨਾਲ 48.95 ਦੀ ਔਸਤ ਨਾਲ 8028 ਦੌੜਾਂ ਬਣਾਈਆਂ । ਦਿਨੇਸ਼ ਨੇ ਜ਼ਿੰਬਾਬਵੇ ਦੀ ਟੀਮ ਦੇ ਖਿਲਾਫ 2002 ਵਿੱਚ 159 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਸੈਂਕੜਾ ਲਗਾਇਆ ਸੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਸਾਲ 2003 ਵਿੱਚ ਦੱਖਣੀ ਅਫਰੀਕਾ ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚ ਭਾਰਤ ਦੀ ਟੀਮ ਦਾ ਹਿੱਸਾ ਸੀ, ਜਿੱਥੇ ਭਾਰਤ ਫਾਈਨਲ ਵਿੱਚ ਆਸਟ੍ਰੇਲੀਆ ਤੋਂ ਹਾਰ ਗਿਆ ਸੀ।
ਦੱਸ ਦੇਈਏ ਕਿ ਦਿਨੇਸ਼ ਮੋਂਗੀਆ ਇੱਕ ਫਿਲਮ ਵਿੱਚ ਵੀ ਕੰਮ ਕਰ ਚੁੱਕੇ ਹਨ। ਸਾਲ 2014 ‘ਚ ਦਿਨੇਸ਼ ਮੋਂਗੀਆ ਫਿਲਮ ‘ਕਬਾਬ ਮੇਂ ਹੱਡੀ’ ‘ਚ ਨਜ਼ਰ ਆਏ ਸਨ। ਇਹ ਫਿਲਮ ਫਲਾਪ ਰਹੀ, ਜਿਸ ਕਾਰਨ ਦਿਨੇਸ਼ ਮੋਂਗੀਆ ਦਾ ਐਕਟਿੰਗ ਕਰੀਅਰ ਉੱਥੇ ਹੀ ਰੁਕ ਗਿਆ।