ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਨੇ ਆਪਣੀ ਹੀ ਫ਼ਸਲ ਕੀਤੀ ਤਬਾਹ

TeamGlobalPunjab
1 Min Read

ਕਰਨਾਲ : 90 ਦਿਨ ਬੀਤ ਜਾਣ ਦੇ ਬਾਵਜੂਦ ਵੀ ਦੇਸ਼ ਦੀ ਰਾਜਧਾਨੀ ਦਿੱਲੀ ਅੰਦਰ ਚੱਲ ਰਿਹਾ ਕਿਸਾਨੀ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ । ਹਰ ਕਿਸਾਨ ਇਸ ਦੇ ਵਿੱਚ ਆਪਣਾ ਬਣਦਾ ਯੋਗਦਾਨ  ਪਾ ਰਿਹਾ ਹੈ। ਇਸੇ ਲੜੀ ਤਹਿਤ ਕਰਨਾਲ ਦੇ ਕਿਸਾਨ ਵੱਲੋਂ ਇਕ ਅਜਿਹਾ ਫ਼ੈਸਲਾ ਲਿਆ ਗਿਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇੱਥੇ ਕਿਸਾਨ ਵੱਲੋਂ ਅੰਦੋਲਨ ਵਿਚ ਸਾਥ ਦਿੰਦਿਆਂ ਆਪਣੀ ਫ਼ਸਲ ਹੀ ਤਬਾਹ ਕਰ ਦਿੱਤੀ ਗਈ ਹੈ। ਕਿਸਾਨ ਵੱਲੋਂ ਆਪਣੀ ਫ਼ਸਲ ਦੀ ਵਹਾਈ ਕਰਕੇ ਕਿਸਾਨੀ ਅੰਦੋਲਨ ‘ਚ ਸਾਥ ਦਿੱਤਾ ਗਿਆ ਹੈ।

https://www.facebook.com/watch/?v=3808442099193836

ਇਸ ਬਾਬਤ ਜਦੋਂ ਸਬੰਧਤ ਕਿਸਾਨ ਸਾਜਿਦ ਖਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਸ ਨੇ ਕਿਸਾਨ ਅੰਦੋਲਨ ਦੇ ਵਿੱਚ ਸਾਥ ਦੇਣ ਲਈ ਆਪਣੀ ਫ਼ਸਲ ਤਬਾਹ ਕੀਤੀ ਹੈ। ਖਾਨ ਨੇ ਕਿਹਾ ਕਿ ਇਸ ਦਾ ਉਸ ਨੂੰ ਕੋਈ ਅਫਸੋਸ ਨਹੀਂ ਹੈ ਅਤੇ ਉਸ ਨੇ ਆਪਣੇ ਕਿਸਾਨ ਭਰਾਵਾਂ ਦਾ ਸਹਿਯੋਗ ਦੇਣ ਲਈ ਹੀ ਇਹ ਕਦਮ ਉਠਾਇਆ ਹੈ।

Share this Article
Leave a comment