ਸਾਬਕਾ ਮੁੱਖ ਮੰਤਰੀ ਜੋਗੀ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ!

TeamGlobalPunjab
1 Min Read

ਰਾਏਪੁਰ. ਛੱਤੀਸਗੜ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਉਹ 74 ਸਾਲਾਂ ਦੇ ਸਨ। 20 ਦਿਨਾਂ ਵਿਚ ਤੀਜੀ ਵਾਰ ਦਿਲ ਦਾ ਦੌਰਾ ਪੈਣ ਤੋਂ ਬਾਅਦ ਅਜ ਉਨ੍ਹਾਂ ਦੀ ਸਥਿਤੀ ਨਾਜ਼ੁਕ ਸੀ। ਜੋਗੀ ਨੇ ਦੁਪਹਿਰ 3:30 ਵਜੇ ਆਖਰੀ ਸਾਹ ਲਏ। ਉਹ 2000 ਤੋਂ 2003 ਦਰਮਿਆਨ ਛੱਤੀਸਗੜ ਦੇ ਮੁੱਖ ਮੰਤਰੀ ਰਹੇ ਸਨ ।

ਇਸ ਦੀ ਪੁਸ਼ਟੀ ਬੇਟੇ ਅਮਿਤ ਜੋਗੀ ਨੇ ਟਵੀਟ ਕਰਕੇ ਕੀਤੀ ਹੈ ।

ਰਿਪੋਰਟਾਂ ਮੁਤਾਬਕ ਜੋਗੀ 9 ਮਈ ਤੋਂ ਕੋਮਾ ਵਿਚ ਸਨ। ਉਨ੍ਹਾਂ ਦੇ ਗਲੇ ਵਿਚ ਇਮਲੀ ਦਾ ਫਸ ਜਾਣ ਕਾਰਨ ਉਨ੍ਹਾਂ ਨੂੰ  ਪਹਿਲੀ ਵਾਰ ਦਿਲ ਦਾ ਦੌਰਾ ਪਿਆ ਸੀ। ਇਸ ਤੋਂ ਬਾਅਦ 27 ਮਈ ਦੀ ਰਾਤ ਨੂੰ ਇਕ ਵਾਰ ਫਿਰ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਹਾਲਾਂਕਿ, ਅਗਲੇ ਦਿਨ ਉਨ੍ਹਾਂ ਦੀ ਸਿਹਤ ਵਿੱਚ ਥੋੜ੍ਹਾ ਜਿਹਾ ਸੁਧਾਰ ਦੇਖਿਆ ਗਿਆ ਸੀ ਨੂੰ। ਅਜ ਸ਼ੁੱਕਰਵਾਰ ਨੂੰ ਜੋਗੀ ਨੂੰ ਇਕ ਵਾਰ ਫਿਰ ਦੁਬਾਰਾ ਦਿਲ ਦਾ ਦੌਰਾ ਪਿਆ, ਤਾਂ ਰਾਏਪੁਰ ਦੇ ਸ਼੍ਰੀਨਾਰਾਯਾਨਾ ਹਸਪਤਾਲ ਭਰਤੀ ਕਰਵਾਇਆ ਗਿਆ । ਜਿੱਥੇ ਉਹ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ।

Share this Article
Leave a comment