ਨਵੀਂ ਦਿੱਲੀ- ਮਸ਼ਹੂਰ ਉਦਯੋਗਪਤੀ ਅਤੇ ਬਜਾਜ ਗਰੁੱਪ ਦੇ ਸਾਬਕਾ ਚੇਅਰਮੈਨ ਰਾਹੁਲ ਬਜਾਜ ਦਾ 83 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਰਾਹੁਲ ਬਜਾਜ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਉਹ ਲਗਭਗ 5 ਦਹਾਕਿਆਂ ਤੋਂ ਬਜਾਜ ਗਰੁੱਪ ਆਫ ਕੰਪਨੀਜ਼ ਨਾਲ ਜੁੜੇ ਹੋਏ ਸਨ।
ਰਾਹੁਲ ਬਜਾਜ ਨੇ ਬਜਾਜ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਤੇ ਦੋ ਪਹੀਆ ਅਤੇ ਤਿੰਨ ਪਹੀਆ ਵਾਹਨਾਂ ਦੇ ਖੇਤਰ ਵਿੱਚ ਬਜਾਜ ਆਟੋ ਦਾ ਨਿਰਮਾਣ ਕੀਤਾ ਅਤੇ ਇਸਨੂੰ ਮੋਹਰੀ ਸਥਾਨ ‘ਤੇ ਲੈ ਗਏ।
ਰਾਹੁਲ ਬਜਾਜ ਨੇ ਬੀਤੇ ਸਾਲ ਬਜਾਜ ਆਟੋ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ 5 ਦਹਾਕਿਆਂ ਤੋਂ ਬਜਾਜ ਆਟੋ ਦੇ ਇੰਚਾਰਜ ਹਨ। ਉਹ 2006 ਤੋਂ 2010 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ। ਸਾਲ 2001 ਵਿੱਚ ਉਨ੍ਹਾਂ ਨੂੰ ਪਦਮ ਭੂਸ਼ਣ ਦਾ ਸਨਮਾਨ ਵੀ ਮਿਲ ਚੁੱਕਾ ਹੈ।
विगत पॉंच दशकों से बजाज ग्रुप का नेतृत्व करने वाले राहुल जी का उद्योग जगत में महत्वपूर्ण योगदान रहा है। ईश्वर दिवंगत आत्मा को शांति प्रदान करे और परिजनों को संबल दे। ॐ शांति
— Nitin Gadkari (@nitin_gadkari) February 12, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.