ਭਾਰਤ ਪੁੱਜੇ ਫੁੱਟਬਾਲਰ ਲਿਓਨਲ ਮੈਸੀ; 3 ਦਿਨਾਂ ‘ਚ 4 ਸ਼ਹਿਰਾਂ ਦਾ ਕਰਨਗੇ ਦੌਰਾ; ਪ੍ਰਸ਼ੰਸਕਾਂ ਚ ਭਾਰੀ ਉਤਸ਼ਾਹ

Global Team
2 Min Read

ਨਵੀ ਦਿੱਲੀ : ਅਰਜਨਟੀਨਾ ਦੇ ਦਿੱਗਜ ਫੁੱਟਬਾਲ ਖਿਡਾਰੀ ਲਿਓਨਲ ਮੇਸੀ ਭਾਰਤ ਪੁੱਜੇ ਹਨ। ਉਨ੍ਹਾਂ ਦੇ ਨਾਲ ਉਰੂਗਵੇ ਦੇ ਸਟਾਰ ਲੁਈਸ ਸੁਆਰੇਜ਼ ਅਤੇ ਅਰਜਨਟੀਨਾ ਦੇ ਮਿਡਫੀਲਡਰ ਰੋਡਰੀਗੋ ਡੀ ਪਾਲ ਵੀ ਹਨ। ਫੁੱਟਬਾਲਰ ਲਿਓਨਲ ਮੈਸੀ ਸ਼ਨੀਵਾਰ ਨੂੰ GOAT ਇੰਡੀਆ ਟੂਰ 2025 ਦੀ ਸ਼ੁਰੂਆਤ ਕਰਨ ਲਈ ਕੋਲਕਾਤਾ ਪਹੁੰਚੇ। ਮੈਸੀ ਮਿਆਮੀ ਤੋਂ ਦੁਬਈ ਹੁੰਦੇ ਹੋਏ ਕੋਲਕਾਤਾ ਪਹੁੰਚੇ ਅਤੇ ਦੇਰ ਰਾਤ ਪਹੁੰਚਣ ਦੇ ਬਾਵਜੂਦ, ਵਿਸ਼ਵ ਕੱਪ ਜੇਤੂ ਖਿਡਾਰੀ ਦੀ ਇੱਕ ਝਲਕ ਪਾਉਣ ਲਈ ਹਜ਼ਾਰਾਂ ਪ੍ਰਸ਼ੰਸਕ ਹਵਾਈ ਅੱਡੇ ਦੇ ਆਲੇ-ਦੁਆਲੇ ਇਕੱਠੇ ਹੋਏ। ਮੈਸੀ ਦੇ ਪ੍ਰਸ਼ੰਸਕ ਉਸਦੀ ਫਲਾਈਟ ਦੇ ਲੈਂਡ ਤੋਂ ਬਹੁਤ ਪਹਿਲਾਂ ਹਵਾਈ ਅੱਡੇ ‘ਤੇ ਪਹੁੰਚ ਗਏ ਅਤੇ ਕਿਹਾ ਕਿ ਇਹ ਪਲ ਇੱਕ ਸੁਪਨੇ ਵਰਗਾ ਸੀ।

ਮੈਸੀ ਦੇ ਦੌਰੇ ਦੇ ਪ੍ਰਬੰਧਕ, ਸਤਦ੍ਰੂ ਦੱਤਾ ਨੇ ਕਿਹਾ ਕਿ 14 ਸਾਲਾਂ ਬਾਅਦ ਮੈਸੀ ਦਾ ਭਾਰਤ ਆਉਣਾ ਬਹੁਤ ਖੁਸ਼ੀ ਦੀ ਗੱਲ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਅਤੇ ਫੁੱਟਬਾਲ ਵਿਚਕਾਰ ਸਬੰਧ ਫਿਰ ਤੋਂ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਫੁੱਟਬਾਲ ਨਾਲ ਇੰਨੇ ਸਾਰੇ ਸਪਾਂਸਰ ਪਹਿਲਾਂ ਕਦੇ ਨਹੀਂ ਜੁੜੇ ਸਨ। ਦੱਸ ਦਈਏ ਕਿ ਮੈਸੀ ਸੰਯੁਕਤ ਰਾਸ਼ਟਰ ਦੇ ਬਾਲ ਸੰਗਠਨ ਯੂਨੀਸੇਫ ਦੇ ਬ੍ਰਾਂਡ ਅੰਬੈਸਡਰ ਹਨ ਜਿਸਦੇ ਤਹਿਤ ਉਹ ਭਾਰਤ ਵਿੱਚ ‘GOAT India’ ਟੂਰ ਕਰ ਰਹੇ ਹਨ।

ਸਾਹਮਣੇ ਆਈ ਜਾਣਕਾਰੀ ਅਨੁਸਾਰ ਮੈਸੀ 15 ਦਸੰਬਰ ਤੱਕ ਤਿੰਨ ਦਿਨਾਂ ਵਿੱਚ ਚਾਰ ਸ਼ਹਿਰਾਂ ਦਾ ਦੌਰਾ ਕਰਨਗੇ। ਇਨ੍ਹਾਂ ਵਿੱਚ ਹੈਦਰਾਬਾਦ, ਮੁੰਬਈ ਅਤੇ ਨਵੀਂ ਦਿੱਲੀ ਸ਼ਾਮਲ ਹਨ। ਮੈਸੀ ਦਾ ਕੋਲਕਾਤਾ ਸ਼ਡਿਊਲ ਸਵੇਰੇ 9:30 ਵਜੇ ਤੋਂ 10:30 ਵਜੇ ਤੱਕ ਚੋਣਵੇਂ ਮਹਿਮਾਨਾਂ ਅਤੇ ਪ੍ਰਬੰਧਕਾਂ ਨਾਲ ਇੱਕ ਨਿੱਜੀ ਮੁਲਾਕਾਤ ਅਤੇ ਸਵਾਗਤ ਨਾਲ ਸ਼ੁਰੂ ਹੋਵੇਗਾ। ਫਿਰ ਉਹ ਆਪਣੇ ਇੱਕ ਬੁੱਤ ਦਾ ਵਰਚੁਅਲੀ ਉਦਘਾਟਨ ਕਰਨਗੇ। ਕੋਲਕਾਤਾ ਵਿੱਚ ਉਹ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ, ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦਾ ਦੌਰਾ 15 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਨਾਲ ਸਮਾਪਤ ਹੋਵੇਗਾ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment