FIFA World Cup 2022: ਫੁੱਟਬਾਲ ਸਮੇਂ ਦੀ ਬਰਬਾਦੀ, ਰੋਨਾਲਡੋ-ਮੈਸੀ ਇਸਲਾਮ ਦੇ ਦੁਸ਼ਮਣ: ਮੌਲਾਨਾ ਯੂਨਸ

Rajneet Kaur
3 Min Read

ਨਿਊਜ਼ ਡੈਸਕ: ਕਤਰ ‘ਚ ਹੋਣ ਵਾਲਾ ਵਿਸ਼ਵ ਕੱਪ 2022 ਖੇਡ ਤੋਂ ਜ਼ਿਆਦਾ ਵਿਵਾਦਾਂ ਲਈ ਮਸ਼ਹੂਰ ਹੋ ਰਿਹਾ ਹੈ। ਸ਼ਰਾਬ ਪੀਣ ਤੋਂ ਲੈ ਕੇ ਰਿਸ਼ਵਤ ਲੈਣ ਅਤੇ ਸਟੇਡੀਅਮ ਵਿੱਚ ਕੁੜੀਆਂ ਦੇ ਛੋਟੇ ਕੱਪੜੇ ਪਾਉਣ ਤੱਕ ਦੇ ਵਿਵਾਦ ਵੀ ਸਾਹਮਣੇ ਆ ਚੁੱਕੇ ਹਨ। ਹੁਣ ਇੱਕ ਮਿਸਰੀ ਮੌਲਾਨਾ ਨੇ ਕਤਰ ਨੂੰ ਹੀ ਨਿਸ਼ਾਨੇ ‘ਤੇ ਲਿਆ ਹੈ। ਮਿਸਰ ਦੇ ਮੌਲਾਨਾ ਯੂਨਸ ਮਾਖਿਓਨ ਨੇ ਆਪਣੇ ਬਿਆਨ ਵਿੱਚ ਫੁੱਟਬਾਲ ਨੂੰ ਸਮੇਂ ਦੀ ਬਰਬਾਦੀ ਦੱਸਦਿਆਂ ਮੈਸੀ ਅਤੇ ਰੋਨਾਲਡੋ ਵਰਗੇ ਖਿਡਾਰੀਆਂ ਨੂੰ ਇਸਲਾਮ ਦਾ ਦੁਸ਼ਮਣ (ਕਾਫਿਰ) ਕਿਹਾ ਹੈ। ਇੰਨਾ ਹੀ ਨਹੀਂ ਮੌਲਾਨਾ ਯੂਨਸ ਮਾਖਿਆਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਫੁੱਟਬਾਲ ‘ਤੇ ਖਰਚ ਕਰਨ ਦੀ ਬਜਾਏ ਪਰਮਾਣੂ ਬੰਬ ਬਣਾਉਣ ‘ਚ ਪੈਸਾ ਖਰਚ ਕਰਨਾ ਚਾਹੀਦਾ ਸੀ।

ਮੌਲਾਨਾ ਨੇ ਆਪਣੇ ਬਿਆਨ ਵਿੱਚ ਕਿਹਾ, ਇਹ ਮੁਸਲਮਾਨਾਂ ਦੇ ਸਮੇਂ ਦੀ ਬਰਬਾਦੀ ਹੈ। ਮੁਸਲਮਾਨਾਂ ਕੋਲ ਫੁੱਟਬਾਲ ਦੇਖਣ ਦਾ ਸਮਾਂ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਖੇਡਾਂ ਵਿੱਚ ਸ਼ਾਮਲ ਹੋਵੇ, ਪਰ ਸਾਡੇ ਦੇਸ਼ ਦਾ ਇਸ ਜੀਵਨ ਵਿੱਚ ਇੱਕ ਟੀਚਾ ਹੈ। ਤੁਹਾਨੂੰ ਅਜਿਹਾ ਕਰਨਾ ਚਾਹੀਦਾ ਹੈ ਤਾਂ ਜੋ ਤੁਸੀਂ ਅੱਲ੍ਹਾ ਦੀ ਇਬਾਦਤ ਕਰ ਸਕੋ ਅਤੇ ਦੁਸ਼ਮਣਾਂ ਦੇ ਵਿਰੁੱਧ ਜਹਾਦ ਕਰ ਸਕੋ। ਉਨ੍ਹਾਂ ਕਿਹਾ ਕਿ  ਜਿਨ੍ਹਾਂ ਖਿਡਾਰੀਆਂ ਨੂੰ ਸਭ ਤੋਂ ਨੀਵਾਂ ਕਾਫ਼ਰ, ਪਾਖੰਡੀ ਜਾਂ ਗੁੰਮਰਾਹ ਸਮਝਿਆ ਜਾਣਾ ਚਾਹੀਦਾ ਹੈ , ਉਨ੍ਹਾਂ ਨੂੰ ਕੁਰਸੀਆਂ ‘ਤੇ ਬਿਠਾਇਆ ਜਾ ਰਿਹਾ ਹੈ ਅਤੇ ਸਿਤਾਰਿਆਂ ਵਾਂਗ ਸਲੂਕ ਕੀਤਾ ਜਾ ਰਿਹਾ ਹੈ। ਇਹ ਇੱਕ ਵੱਡੀ ਸਮੱਸਿਆ ਹੈ।

ਮੌਲਾਨਾ ਨੇ ਅੱਗੇ ਕਿਹਾ, ਤੁਸੀਂ ਦੇਖਦੇ ਹੋ ਕਿ ਲੋਕ ਇਸ ਤਰ੍ਹਾਂ ਦੇ ਲੋਕਾਂ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਉਸ ਦੀ ਮਿਸਾਲ ਦਾ ਪਾਲਣ ਕਰਦੇ ਹਨ, ਭਾਵੇਂ ਉਹ ਇਸਲਾਮ ਦਾ ਦੁਸ਼ਮਣ ਹੈ, ਉਦਾਹਰਣ ਵਜੋਂ ਮੈਸੀ। ਸਾਨੂੰ ਇਸ ਗੱਲ ‘ਤੇ ਮਾਣ ਨਹੀਂ ਹੈ ਕਿ ਇੱਕ ਅਰਬ ਦੇਸ਼ (ਕਤਰ) ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਇਸ ‘ਤੇ ਅਰਬਾਂ ਰੁਪਏ ਖਰਚ ਕੀਤੇ ਹਨ। ਅਸੀਂ ਚਾਹੁੰਦੇ ਹਾਂ ਕਿ ਅਸੀਂ ਹੋਰ ਖੇਤਰਾਂ ਵਿੱਚ ਉਸ ‘ਤੇ ਮਾਣ ਕਰ ਸਕੀਏ। ਉਦਾਹਰਣ ਵਜੋਂ, ਉਹ ਈਰਾਨ ਵਾਂਗ ਪ੍ਰਮਾਣੂ ਬੰਬ ਬਣਾ ਸਕਦੇ ਹਨ। ਉਨ੍ਹਾਂ ਕਿਹਾ, ਰੋਨਾਲਡੋ ਨੇ ਕਿਹਾ ਸੀ ਕਿ ਉਹ ਆਪਣੇ ਬੱਚਿਆਂ ਦੀ ਮਾਂ ਨਾਲ ਵਿਆਹ ਕਰੇਗਾ। ਪਰ ਇਸ ਤੋਂ ਪਹਿਲਾਂ ਕੀ? ਵਿਆਹ ਤੋਂ ਪਹਿਲਾਂ ਬੱਚੇ ਕਿਸਦੇ ਹਨ? ਦਰਅਸਲ ਕ੍ਰਿਸਟੀਆਨੋ ਰੋਨਾਲਡੋ ਦਾ ਵਿਆਹ ਨਹੀਂ ਹੋਇਆ ਹੈ ਪਰ ਉਸ ਦੇ ਬੱਚੇ ਹਨ। ਇਸ ਸੰਦਰਭ ‘ਚ ਮੌਲਾਨਾ ਨੇ ਉਨ੍ਹਾਂ ‘ਤੇ ਵਿਅੰਗ ਕੱਸਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment