ਪੰਜਾਬੀ ਟਰੱਕ ਡਰਾਈਵਰ ਦੀ ਗਲਤੀ ਕਾਰਨ ਗਈਆਂ 3 ਜਾਨਾਂ!

Global Team
2 Min Read

ਫਲੋਰੀਡਾ: ਫਲੋਰੀਡਾ ਦੇ ਟਰਨਪਾਈਕ ’ਚ ਇੱਕ ਸੈਮੀ-ਟਰੱਕ-ਟਰੇਲਰ ਦੇ “ਸਿਰਫ਼ ਅਧਿਕਾਰਕ ਵਰਤੋਂ” ਵਾਲੇ ਖੇਤਰ ’ਚ ਯੂ-ਟਰਨ ਕਰਨ ਦੀ ਕੋਸ਼ਿਸ਼ ਦੌਰਾਨ ਹੋਏ ਭਿਆਨਕ ਹਾਦਸੇ ’ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ 12 ਅਗਸਤ ਨੂੰ ਟਰਨਪਾਈਕ ਦੇ 171-ਮੀਲ ਮਾਰਕਰ ਨੇੜੇ ਵਾਪਰਿਆ।

ਸੈਮੀ-ਟਰੱਕ-ਟਰੇਲਰ ਨੂੰ ਪੰਜਾਬੀ ਚਲਾ ਰਿਹਾ ਸੀ। ਮ ਸੈਮੀ-ਟਰੱਕ ਦੇ ਦੋ ਸਵਾਰ, ਜਿਨ੍ਹਾਂ ’ਚ ਡਰਾਈਵਰ ਵੀ ਸ਼ਾਮਲ ਹੈ, ਦੀ ਉਮਰ 25 ਅਤੇ 28 ਸਾਲ ਹੈ। ਰਿਪੋਰਟਾਂ ਮੁਤਾਬਕ, ਉਨ੍ਹਾਂ ਨੂੰ ਇਸ ਹਾਦਸੇ ’ਚ ਕੋਈ ਸੱਟ ਨਹੀਂ ਲੱਗੀ।

ਸਥਾਨਕ ਮੀਡੀਆ ਨੇ ਰਿਪੋਰਟ ਮੁਤਾਬਕ ਮ੍ਰਿਤਕਾਂ ’ਚ ਫਲੋਰੀਡਾ ਸਿਟੀ ਦਾ 30 ਸਾਲਾ ਵਿਅਕਤੀ, ਪੋਂਪਾਨੋ ਬੀਚ ਦੀ 37 ਸਾਲਾ ਔਰਤ ਅਤੇ ਮਿਆਮੀ ਦਾ 54 ਸਾਲਾ ਵਿਅਕਤੀ ਸ਼ਾਮਲ ਸਨ।

ਹਾਦਸੇ ਦਾ ਵੇਰਵਾ

ਰਿਪੋਰਟਾਂ ਮੁਤਾਬਕ, ਅਧਿਕਾਰੀਆਂ ਦਾ ਮੰਨਣਾ ਹੈ ਕਿ ਸੈਮੀ ਟਰੱਕ ਡਰਾਈਵਰ ਗਲਤੀ ਸੀ। ਡਰਾਈਵਰ ਕੋਲ ਵਪਾਰਕ ਲਾਇਸੈਂਸ ਸੀ। ਉਹ ਇੱਕ ਗੈਰ-ਕਾਨੂੰਨੀ ਜਗ੍ਹਾ ਤੋਂ ਯੂ-ਟਰਨ ਲੈ ਰਿਹਾ ਸੀ। ਜਿਸ ਦੀ ਵਰਤੋਂ ਫਲੋਰੀਡਾ ਹਾਈਵੇਅ ਪੈਟਰੋਲ ਅਤੇ ਹੋਰ ਐਮਰਜੈਂਸੀ ਵਾਹਨਾਂ ਵਲੋਂ ਕੀਤੀ ਜਾਂਦੀ ਹੈ।

ਜਦੋਂ ਸੈਮੀ-ਟਰੱਕ ਸਾਰੀਆਂ ਉੱਤਰ ਵੱਲ ਜਾਣ ਵਾਲੀਆਂ ਲੇਨਾਂ ਨੂੰ ਪਾਰ ਕਰਕੇ ਯੂ-ਟਰਨ ਲੈਣ ਲੱਗਾ। ਮਿਨੀਵੈਨ, ਜੋ ਅੰਦਰੂਨੀ ਲੇਨ ’ਚ ਸੀ, ਸਪੀਡ ਨਹੀਂ ਘਟਾ ਸਕੀ ਅਤੇ ਸੈਮੀ-ਟਰੱਕ ਨਾਲ ਟਕਰਾ ਗਈ। ਮਿਨੀਵੈਨ ਦੇ ਦੋ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਤੀਜੇ ਨੇ ਕੁਝ ਦੇਰ ਬਾਅਦ ਹੀ ਦਮ ਤੋੜ ਦਿੱਤਾ।  ਇਹ ਘਟਨਾ ਟਰੱਕ ਵਿੱਚ ਲੱਗੇ ਕੈਮਰੇ ਵਿੱਚ ਕੈਦ ਹੋ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਘਟਨਾ ਕਿਵੇਂ ਵਾਪਰੀ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ।

Share This Article
Leave a Comment