ਸਰੀ: ਬ੍ਰਿਟਿਸ਼ ਕੋਲੰਬੀਆ ‘ਚ 4 ਪੰਜਾਬੀਆਂ ਸਣੇ 5 ਸਾਊਥ ਏਸ਼ੀਅਨ ਨੂੰ ਬੀ.ਸੀ. ਦੇ ਕਮਿਊਨਿਟੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਪੀਮੀਅਰ ਜੋਹਨ ਹੋਰਗਨ ਅਤੇ ਬੀ.ਸੀ. ਅਚੀਵਮੈਂਟ ਫਾਊਂਡੇਸ਼ਨ ਦੀ ਚੇਅਰ ਐਨੀ ਗਿਅਰਡਿਨੀ ਵਲੋਂ ਇਨ੍ਹਾਂ ਐਵਾਰਡਜ਼ ਦਾ ਐਲਾਨ ਕੀਤਾ ਗਿਆ।
ਬੀ.ਸੀ. ਐਵਾਰਡ-2021 ਦਾ ਕਮਿਊਨਿਟੀ ਐਵਾਰਡ ਹਾਸਲ ਕਰਨ ਵਾਲਿਆਂ ਵਿੱਚ ਵੈਨਕੂਵਰ ਦੇ ਵਾਸੀ ਹਰਭਜਨ ਸਿੰਘ ਅਠਵਾਲ, ਵਿਕਟੋਰੀਆ ਵਾਸੀ ਕਲ ਦੋਸਾਂਝ, ਵੈਨਕੂਵਰ ਵਾਸੀ ਡਾ. ਬਲਬੀਰ ਗੁਰਮ, ਪੋਰਟ ਕੇਕਿਟਲਮ ਦੀ ਜ਼ੇਬਾ ਖਾਨ ਅਤੇ ਵੈਨਕੂਵਰ ਦੇ ਨਿਰਮਲ ਪਰਮਾਰ ਸਣੇ 25 ਲੋਕ ਸ਼ਾਮਲ ਹਨ।
ਜੋਹਨ ਹੋਰਗਨ ਨੇ ਕਿਹਾ ਕਿ ਇਸ ਵਾਰ ਦਾ ਕਮਿਊਨਿਟੀ ਐਵਾਰਡ-2021 ਹਾਸਲ ਕਰਨ ਵਾਲਿਆਂ ਵਿੱਚ ਉਹ ਲੋਕ ਸ਼ਾਮਲ ਹਨ, ਜਿਨਾਂ ਨੇ ਕੋਰੋਨਾ ਕਾਲ ਦੌਰਾਨ ਆਪਣੇ ਭਾਈਚਾਰੇ ਦੀ ਸੇਵਾ ਲਈ ਕੰਮ ਕੀਤਾ। ਐਨੀ ਗਿਅਰਡਿਨੀ ਨੇ ਕਿਹਾ ਕਿ ਇਸ ਸਾਲ ਦਾ ਕਮਿਊਨਿਟੀ ਐਵਾਰਡ ਅਜਿਹੀਆਂ ਸ਼ਖਸੀਅਤਾਂ ਨੂੰ ਦਿੱਤਾ ਗਿਆ ਹੈ, ਜੋ ਕਿ ਬ੍ਰਿਟਿਸ਼ ਕੋਲੰਬੀਆਂ ਦੇ ਲੋਕਾਂ ਦੀ ਭਲਾਈ ਲਈ ਹਰ ਦਮ ਖੜੀਆਂ ਹਨ। ਇਨਾਂ ਨੇ ਕਮਿਊਨਿਟੀ ਐਵਾਰਡ ਦੀ ਅਸਲ ਮਿਸਾਲ ਪੇਸ਼ ਕੀਤੀ ਹੈ।