ਬ੍ਰਿਟੇਨ: ਆਨਲਾਈਨ ਧੋਖਾਧੜੀ ਮਾਮਲੇ ‘ਚ ਇੱਕ ਭਾਰਤੀ ਸਣੇ 5 ਨੂੰ ਅਦਾਲਤ ਦੇ ਸੁਣਾਈ ਸਜ਼ਾ

TeamGlobalPunjab
2 Min Read

ਲੰਦਨ: ਬ੍ਰਿਟੇਨ ਦੀ ਅਦਾਲਤ ਨੇ ਇੱਕ ਕਰੋੜ ਪਾਉਂਡ ਦੇ ਭੁਗਤਾਨ ਘੁਟਾਲੇ ਦੀ ਇੱਕ ਆਨਲਾਈਨ ਧੋਖਾਧੜੀ ਦੀ ਸਾਜਿਸ਼ ਵਿੱਚ ਸ਼ਾਮਲ ਪੰਜ ਗੈਂਗਸਟਰ ਨੂੰ 30 ਸਾਲ ਤੋਂ ਜ਼ਿਆਦਾ ਦੀ ਸਜ਼ਾ ਸੁਣਾਈ ਗਈ ਹੈ। ਜਿਨ੍ਹਾਂ ਵਿੱਚ ਇੱਕ ਭਾਰਤੀ ਵਿਅਕਤੀ ਵੀ ਸ਼ਾਮਲ ਹਨ। 44 ਸਾਲਾ ਸਤੀਸ਼ ਨੂੰ ਪੂਰਬੀ ਲੰਦਨ ਵਿੱਚ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ।

ਉਸ ‘ਤੇ ਪਿਛਲੇ ਸਾਲ ਜੂਨ ਵਿੱਚ ਧੋਖਾਧੜੀ ਅਤੇ ਅਪਰਾਧਿਕ ਜ਼ਾਇਦਾਦ ਨੂੰ ਬਦਲਣ ਦੀ ਸਾਜਿਸ਼ ਰਚਣ ਦਾ ਇਲਜ਼ਾਮ ਹੈ। ਲੰਦਨ ਦੇ ਸਾਉਥਵਾਰਕ ਕਰਾਉਨ ਕੋਰਟ ਵਿੱਚ ਸ਼ੁੱਕਰਵਾਰ ਨੂੰ ਉਸ ਨੂੰ ਫ਼ਰਜ਼ੀ ਪ੍ਰਤਿਨਿੱਧੀ ਬਣਕੇ ਧੋਖਾਧੜੀ ਕਰਨ ਦੀ ਸਾਜਿਸ਼ ਰਚਣ ਲਈ ਪੰਜ ਸਾਲ ਦੀ ਸਜ਼ਾ ਅਤੇ ਅਪਰਾਧਿਕ ਜ਼ਾਇਦਾਦ ਨੂੰ ਬਦਲਣ ਲਈ ਛੇ ਸਾਲ ਦੀ ਸਜ਼ਾ ਸੁਣਾਈ ਗਈ।

ਮੈਟਰੋਪਾਲੀਟਨ ਪੁਲਿਸ ਨੇ ਕਿਹਾ ਕਿ ਸਤੀਸ਼ ਕੋਟਿਨਾਧੁਨੀ ਧੋਖਾਧੜੀ ਵਿੱਚ ਵਰਤੇ ਜਾਣ ਲਈ ਅਣਗਿਣਤ ਲੋਕਾਂ ਦੇ ਬੈਂਕ ਖਾਤਿਆਂ ਨੂੰ ਖਰੀਰਦਾ ਸੀ। ਇਸ ਤਰ੍ਹਾਂ ਦੇ ਖਾਤਿਆਂ ਨੂੰ ਉਹ ਅਜਿਹੇ ਲੋਕਾਂ ਤੋਂ ਖਰੀਰਦਾ ਸੀ, ਜਿਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਇਨ੍ਹਾਂ ਦਾ ਇਸਤੇਮਾਲ ਧੋਖਾਧੜੀ ਲਈ ਕੀਤਾ ਜਾਵੇਗਾ।

ਪੁਲਿਸ ਇਕੋਨਾਮਿਕ ਕਰਾਇਮ ਦੇ ਡਿਟੈਕਟਿਵ ਕਾਂਸਟੇਬਲ ਕਰਿਸ ਕਾਲਿੰਸ ਨੇ ਕਿਹਾ ਕਿ ਸਬੂਤਾਂ ਦੇ ਬਾਵਜੂਦ ਦੋਸ਼ ਨਾ ਕਬੂਲਣ ਕਾਰਨ ਇਹ ਮੁਕੱਦਮਾ ਲੰਮਾ ਚੱਲਿਆ।

Share This Article
Leave a Comment