Breaking News

ਹੁਸੈਨੀਵਾਲਾ ਸਰਹੱਦ ਤੋਂ ਪੰਜ ਕਿਲੋ ਹੈਰੋਇਨ ਤੇ ਹਥਿਆਰ ਬਰਾਮਦ

ਫ਼ਿਰੋਜ਼ਪੁਰ: ਪੁਲੀਸ ਨੇ ਨਸ਼ਾ ਤਸਕਰ ਦੀ ਨਿਸ਼ਾਨਦੇਹੀ ’ਤੇ ਹੁਸੈਨੀਵਾਲਾ ਸਰਹੱਦ ਤੋਂ ਪੰਜ ਕਿਲੋ ਹੈਰੋਇਨ, ਇੱਕ ਪਿਸਤੌਲ, ਦੋ ਮੈਗਜ਼ੀਨ, 18 ਜਿੰਦਾ ਕਾਰਤੂਸ ਤੇ ਗਿਆਰਾਂ ਸੌ ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਹੈ।

ਦੱਸ ਦਈਏ ਮੁਲਜ਼ਮ ਦਲਬੀਰ ਸਿੰਘ ਉਰਫ਼ ਦੱਲੂ ਨੂੰ ਸੀਆਈਏ ਸਟਾਫ਼ ਦੀ ਪੁਲੀਸ ਨੇ ਬੀਤੀ 5 ਜਨਵਰੀ ਨੂੰ ਢਾਈ ਸੌ ਗ੍ਰਾਮ ਹੈਰੋਇਨ ਸਣੇ ਫੜਿਆ ਸੀ। ਪੁਲੀਸ ਰਿਮਾਂਡ ਦੌਰਾਨ ਦਲਬੀਰ ਸਿੰਘ ਦੇ ਪਾਕਿਸਤਾਨੀ ਸਮਗਲਰਾਂ ਨਾਲ ਸਬੰਧ ਸਾਹਮਣੇ ਆਏ ਹਨ।

ਪੁਲੀਸ ਨੇ ਦਲਬੀਰ ਦੀ ਨਿਸ਼ਾਨਦੇਹੀ ’ਤੇ ਹੁਸੈਨੀਵਾਲਾ ਸਰਹੱਦ ’ਤੇ ਜ਼ੀਰੋ ਲਾਈਨ ਨੇੜਿਉਂ ਉਪਰੋਕਤ ਸਾਮਾਨ ਬਰਾਮਦ ਕੀਤਾ। ਜ਼ਿਲ੍ਹਾ ਪੁਲੀਸ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Check Also

CM ਮਾਨ ਨੇ ਕਿਹਾ ਸਿੱਧੂ ਤੇ ਮਜੀਠੀਆ ਇੱਕੋ-ਥਾਲੀ ਦੇ ਚੱਟੇ-ਵੱਟੇ, ਮਜੀਠੀਆ ਨੇ ਟਵੀਟ ਦਾ ਦਿਤਾ ਮੋੜਵਾਂ ਜਵਾਬ

ਚੰਡੀਗੜ੍ਹ :  CM ਮਾਨ ਨੇ ਅੱਜ ਸ਼ਾਇਰੀ ਵਾਲਾ ਇਕ ਟਵੀਟ ਕਰਕੇ ਆਪਣੇ ਸਿਆਸੀ ਵਿਰੋਧੀਆਂ ਨੂੰ …

Leave a Reply

Your email address will not be published. Required fields are marked *