ਬਠਿੰਡਾ: ਜ਼ਿਲ੍ਹੇ ਦੇ ਪਿੰਡ ਮੌੜ ਮੰਡੀ ਦੇ ਨੇੜ੍ਹੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਕਾਰ ਸਵਾਰ ਪੰਜ ਦੋਸਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸਾ ਦੁਪਹਿਰ ਦੇ ਲਗਭਗ 2 ਵਜੇ ਵਾਪਰਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਾਰ ‘ਚੋਂ ਮ੍ਰਿਤਕਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਲਈ ਭੇਜ ਦਿੱਤਾ।
ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਮੌੜ- ਰਾਮਪੁਰਾ ਰੋਡ ‘ਤੇ ਰਾਮਨਗਰ ਪਿੰਡ ਦੇ ਕੋਲ ਤੇਲ ਦੇ ਟੈਂਕਰ ਨਾਲ ਸਾਹਮਣਿਓਂ ਟੱਕਰ ਹੋ ਗਈ। ਕਾਰ ਸਵਾਰ ਪੰਜ ਦੋਸਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੈ। ਜਿਸ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਸਾਰੇ ਨੌਜਵਾਨ ਰਾਮਪੁਰਾ ਫੁਲ ਜਾ ਰਹੇ ਸਨ, ਜਦਕਿ ਸਾਹਮਣੇ ਤੋਂ ਇੱਕ ਤੇਲ ਟੈਂਕਰ ਆ ਰਿਹਾ ਸੀ। ਹਾਦਸਾਂ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਮ੍ਰਿਤਕਾਂ ਦੀ ਪਹਿਚਾਣ ਹਰਮਨਦੀਪ ਸਿੰਘ, ਹਰਪ੍ਰੀਤ ਸਿੰਘ, ਅਰਮਾਤ ਸਿੰਘ ਵਾਸੀ ਪਿੰਡ ਜਜਲ, ਮਨਪ੍ਰੀਤ ਸਿੰਘ ਵਾਸੀ ਪਿੰਡ ਮਲਕਾਣਾ ਅਤੇ ਧਲੈਸ਼ਵਰ ਸਿੰਘ ਵਾਸੀ ਪਿੰਡ ਜੋਗਾ ਵਜੋਂ ਹੋਈ, ਜਦਕਿ ਸੰਦੀਪ ਸਿੰਘ ਵਾਸੀ ਜਜਲ ਬਠਿੰਡਾ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹੈ।