ਬਗੈਰ ਪਾਣੀ ਤੋਂ ਧਰਤੀ ‘ਤੇ ਜ਼ਿੰਦਾ ਰਹਿ ਸਕਦੀ ਇਹ ਖਤਰਨਾਕ ਮੱਛੀ, ਅਮਰੀਕਾ ਨੇ ਖਤਮ ਕਰਨ ਦੇ ਦਿੱਤੇ ਆਦੇਸ਼

TeamGlobalPunjab
2 Min Read

ਅਮਰੀਕਾ : ਬਚਪਨ ਵਿੱਚ ਤੁਸੀਂ ਬੱਚਿਆ ਤੋਂ ਇੱਕ ਕਵਿਤਾ ਆਮ ਹੀ ਸੁਣੀ ਹੋਵੇਗੀ ‘ਮਛਲੀ ਜਲ ਕੀ ਰਾਣੀ ਹੈ ਜੀਵਨ ਉਸਕਾ ਪਾਣੀ ਹੈ, ਹੱਥ ਲਗਾਏ ਡਰ ਜਾਏਗੀ ਬਾਹਰ ਨਿਕਾਲੋ ਮਰ ਜਾਏਗ’ ਭਾਵ ਜੇਕਰ ਮੱਛੀ ਨੂੰ ਪਾਣੀ ਤੋਂ ਬਾਹਰ ਕੱਢੋਗੇ ਤਾਂ ਇਹ ਮਰ ਜਾਵੇਗੀ। ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਇੱਥੋਂ ਦੇ ਜਾਰਜੀਆ ਇਲਾਕੇ ਵਿੱਚ ਇਸ ਮਹੀਨੇ ਇੱਕ ਅਜਿਹੀ ਅਨੋਖੀ ਮੱਛੀ ਮਿਲੀ ਹੈ ਜਿਹੜੀ ਪੂਰੇ ਚਾਰ ਦਿਨ ਤੱਕ ਪਾਣੀ ਤੋਂ ਬਿਨਾਂ ਰਹਿ ਸਕਦੀ ਹੈ ਜੀ ਹਾਂ ਇਹ ਸੱਚ ਹੈ। ਇੱਥੇ ਹੀ ਬੱਸ ਨਹੀਂ ਹੱਦ ਤਾਂ ਇਸ ਗੱਲ ਦੀ ਹੈ ਕਿ ਇਹ ਜ਼ਮੀਨ ‘ਤੇ ਜਿੰਦਾ ਰਹਿਣ ਦੇ ਨਾਲ-ਨਾਲ ਪਾਣੀ ਤੋਂ ਬਾਹਰ ਜ਼ਮੀਨ ‘ਤੇ ਤੁਰ ਵੀ ਸਕਦੀ ਹੈ।

ਜਾਰਜੀਆ ਡਿਪਾਰਟਮੈਂਟ ਆਫ ਨੈਚੁਰਲ ਰਿਸੋਰਸਿਜ਼ ਦੀ ਵਾਈਡਲਾਈਫ ਡਿਵੀਜ਼ਨ ਅਨੁਸਾਰ ਇਹ ਜਾਰਜੀਆ ਦੇ ਗਿਵਨੇਟ ਕਾਉਂਟੀ ਪਾਉਂਡ ਤੋਂ ਪਹਿਲੀ ਵਾਰ ਫੜੀ ਗਈ ਹੈ। ਜਾਣਕਾਰੀ ਮੁਤਾਬਿਕ ਜਾਰਜੀਆ ਦੇ ਅਧਿਕਾਰੀ ਇਸ ਅਨੋਖੀ ਮੱਛੀ ਨੂੰ ਮਾਰਨ ਦੇ ਵੀ ਆਦੇਸ਼ ਦਿੱਤੇ ਹਨ ਚਾਹੁੰਦੇ ਹਨ।

ਦਰਅਸਲ ਅਮਰੀਕੀ ਜਿਓਲਾਜੀਕਲ ਸਰਵੇ ਮੁਤਾਬਕ ਸੱਪ ਵਰਗੇ ਮੂੰਹ ਦੇ ਆਕਾਰ ਦੀ ਇਹ ਮੱਛੀ ਜਿਸ ਜਲ ਸ੍ਰੋਤ ਵਿੱਚ ਰਹਿੰਦੀ ਹੈ ਉੱਥੋਂ ਦਾ ਪਰੀਸਥਿਤਿਕ ਤੰਤਰ ਨੂੰ ਨਸ਼ਟ ਕਰ ਦਿੰਦਾ ਹੈ। ਇਹ ਮੱਛੀ ਪਾਣੀ ‘ਚ ਰਹਿਣ ਵਾਲੇ ਹੋਰ ਜਲ ਜੀਵਾਂ ਨੂੰ ਹੀ ਖਾ ਜਾਂਦੀ ਹੈ ਤੇ ਉੱਥੇ ਹੀ ਜ਼ਮੀਨ ‘ਤੇ ਰਹਿੰਦੇ ਹੋਏ ਇਹ ਮੱਛੀ ਚੂਹੇ ਖਾਂਦੀ ਹੈ।

ਮੱਛੀ ਦੇ ਇਸ ਖਤਰੇ ਕਾਰਨ ਹੀ ਜਾਰਜੀਆ ਦੇ ਵਣ ਵਿਭਾਗ ਦੇ ਅਧਿਕਾਰੀ ਇਸ ਨੂੰ ਇੱਥੋਂ ਖਤਮ ਕਰਨਾ ਚਾਹੁੰਦੇ ਹਨ। ਇਸ ਲਈ ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ, ਕੀ ਇਹ ਮੱਛੀ ਜਾਰਜੀਆ ਦੇ ਗਿਵਨੇਟ ਕਾਊਂਟੀ ਪਾਊਂਡ ਤੋਂ ਇਲਾਵਾ ਕਿਤੇ ਹੋਰ ਵੀ ਰਹਿੰਦੀ ਹੈ।

ਜਾਣਕਾਰੀ ਮੁਤਾਬਕ ਇਹ ਮੱਛੀ 3 ਫੁੱਟ ਲੰਬੀ ਹੈ ਅਤੇ ਇਸ ਦਾ ਭਾਰ 8 ਕਿੱਲੋਗ੍ਰਾਮ ਹੈ। ਇਸ ਦੇ ਸਰੀਰ ‘ਚ ਫੇਫੜਿਆਂ ਦੀ ਤਰ੍ਹਾਂ ਇੱਕ ਖਾਸ ਲੈਡਰ ਨਾਮਕ ਅੰਗ ਹੈ ਜਿਸ ਰਾਹੀਂ ਇਹ ਸਾਂਹ ਲੈਂਦੀ ਹੈ ਇਹ ਮੱਛੀ ਆਮ ਤੌਰ ‘ਤੇ ਪੂਰਬੀ ਏਸ਼ੀਆ ਦੀ ਪ੍ਰਜਾਤੀ ਹੈ। ਸਾਲ 2002 ਤੋਂ ਪਹਿਲਾਂ ਤੱਕ ਇਸ ਮੱਛੀ ਨੂੰ ਬਾਜ਼ਾਰ ਵਿੱਚ ਵੇਚਿਆ ਜਾਂਦਾ ਸੀ ਪਰ ਉਸ ਸਾਲ ਇਸ ਨੂੰ ਖਤਰਨਾਕ ਭੋਜਨ ਕਰਾਰ ਦੇ ਦਿੱਤਾ ਗਿਆ ਸੀ।

Share this Article
Leave a comment