ਨਵੀਂ ਦਿੱਲੀ: ਸਬ ਲੈਫਟੀਨੈਂਟ ਸ਼ਿਵਾਂਗੀ ਅੱਜ ਪਹਿਲੀ ਸਮੁੰਦਰੀ ਫੋਜ ਦੀ ਮਹਿਲਾ ਪਾਇਲਟ ਬਣ ਗਈ ਹੈ। ਸ਼ਿਵਾਂਗੀ ਨੂੰ ਕੌਚੀ ਦੀ ਸਮੁੰਦਰੀ ਫੌਜ ‘ਚ ਤਾਇਨਾਤ ਕੀਤਾ ਗਿਆ ਹੈ। ਉਹ ਭਾਰਤੀ ਫੌਜ ਦੇ ਸ਼ਕਤੀਸ਼ਾਲੀ ਡੋਰਨਿਅਰ ਸਰਵਿਲਾਂਸ ਜਹਾਜ਼ ਨੂੰ ਉਡਾਏਗੀ।
ਸਮੁੰਦਰੀ ਫੋਜ ਵਿੱਚ ਮਹਿਲਾ ਪਾਇਲਟ ਨਿਯੁਕਤ ਹੋਣ ‘ਤੇ ਸ਼ਿਵਾਂਗੀ ਨੇ ਕਿਹਾ, ਮੈਂ ਬਹੁਤ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਕਰ ਰਹੀ ਸੀ ਤੇ ਆਖਰਕਾਰ ਇਹ ਮੌਕਾ ਆ ਹੀ ਗਿਆ ਇਸ ਲਈ ਇਹ ਇੱਕ ਸ਼ਾਨਦਾਰ ਪਲ ਹੈ। ਮੈਂ ਆਪਣੇ ਟਰੇਨਿੰਗ ਦੇ ਤੀਜੇ ਪੜਾਅ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਹਾਂ।
ਡੇਢ ਸਾਲ ਤੱਕ ਪਾਇਲਟ ਦੀ ਲਈ ਟਰੇਨਿੰਗ
ਫੌਜ ਦੇ ਮੁਤਾਬਕ ਸਬ ਲੈਫਟੀਨੈਂਟ ਸ਼ਿਵਾਂਗੀ ਨੇ ਸ਼ਾਰਟ ਸਰਵਿਸ ਕਮੀਸ਼ਨ (ਐੱਸਐੱਸਸੀ ) ਦੇ 27ਵੇਂ ਐੱਨਓਸੀ ਕੋਰਸ ਵਿੱਚ ਦਾਖਲਾ ਲਿਆ ਸੀ ਤੇ ਪਿਛਲੇ ਸਾਲ ਜੂਨ ਵਿੱਚ ਕੇਰਲ ਦੇ ਐਝੀਮਾਲਾ ਸਥਿਤ ਇੰਡੀਅਨ ਨੇਵਲ ਅਕੈਡਮੀ ‘ਚ ਆਪਣੀ ਕਮੀਸ਼ਨਿੰਗ ਪੂਰੀ ਕਰ ਲਈ ਸੀ । ਸ਼ਿਵਾਂਗੀ ਨੇ ਲਗਭਗ ਡੇਢ ਸਾਲ ਤੱਕ ਪਾਇਲਟ ਦੀ ਟਰੇਨਿੰਗ ਲਈ, ਜਿਸ ਤੋਂ ਬਾਅਦ ਦੋ ਦਸੰਬਰ ਨੂੰ ਸ਼ਿਵਾਂਗੀ ਨੂੰ ਸਮੁੰਦਰੀ ਫੌਜ ਦੀ ਪਹਿਲੀ ਮਹਿਲਾ ਪਾਇਲਟ ਬਣਨ ਦਾ ਮਾਣ ਪ੍ਰਾਪਤ ਹੋਇਆ ।
ਮਿਲੀ ਸਮੁੰਦਰੀ ਸਰਹੱਦ ਦੀ ਨਿਗਰਾਨੀ ਦੀ ਜ਼ਿੰਮੇਦਾਰੀ
48ਵੇਂ ਸਥਾਪਨਾ ਦਿਵਸ ਤੋਂ ਪਹਿਲਾਂ ਭਾਰਤੀ ਫੋਜ ਨੇ ਪਹਿਲੀ ਮਹਿਲਾ ਪਾਇਲਟ ਨੂੰ ਨਿਯੁਕਤ ਕੀਤਾ। ਸ਼ਿਵਾਂਗੀ ਉਸ ਤਾਕਤਵਰ ਡੋਰਨਿਅਰ ਸਰਵਿਲਾਂਸ ਜਹਾਜ਼ ਨੂੰ ਉਡਾਏਗੀ, ਜੋ ਸਮੁੰਦਰ ਵਿੱਚ ਦੇਸ਼ ਦੀ ਸਮੁੰਦਰੀ ਸਰਹੱਦਾਂ ਦੀ ਨਿਗਰਾਨੀ ਕਰਦਾ ਹੈ ।