ਦੁਨੀਆ ਦੇ ਸਭ ਤੋਂ ਉੱਚੇ ਜੰਗੀ ਖੇਤਰ ਦੀ ਰਾਖੀ ਕਰੇਗੀ ਦੇਸ਼ ਦੀ ਧੀ

Global Team
2 Min Read

ਨਵੀਂ ਦਿੱਲੀ: ਭਾਰਤ ਦੀ ਰਾਖੀ ਲਈ, ਭਾਰਤੀ ਫੌਜ 24 ਘੰਟੇ ਚੌਕਸ ਰਹਿੰਦੀ ਹੈ, ਤਾਂ ਜੋ ਦੁਸ਼ਮਣ ਦੇਸ਼ ਵੱਲ ਅੱਖਾ ਵੀ ਨਾਂ ਚੁੱਕ ਸਕੇ। ਹਰ ਸਾਲ ਵੱਡੀ ਗਿਣਤੀ ਵਿੱਚ ਦੇਸ਼ ਦੀਆਂ ਧੀਆਂ ਤੇ ਪੁੱਤਰ ਫੌਜ ਵਿੱਚ ਭਰਤੀ ਹੁੰਦੇ ਹਨ। ਅਜਿਹੀ ਹੀ ਇੱਕ ਧੀ ਹੈ ਕੈਪਟਨ ਸ਼ਿਵਾ ਚੌਹਾਨ, ਜਿਸ ਨੇ ਇਤਿਹਾਸ ਰਚਿਆ ਹੈ। ਅਸਲ ਵਿਚ, ‘ਫਾਇਰ ਐਂਡ ਫਿਊਰੀ’ ਸੈਪਰਸ ਦੀ ਕੈਪਟਨ ਸ਼ਿਵਾ ‘ਕੁਮਾਰ ਪੋਸਟ’ ‘ਤੇ ਸਰਗਰਮੀ ਨਾਲ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ। ਉਸ ਨੇ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ ਵਿੱਚ ਸਖ਼ਤ ਸਿਖਲਾਈ ਪ੍ਰਾਪਤ ਕੀਤੀ ਹੈ।

ਭਾਰਤੀ ਫੌਜ ਦੀ ਫਾਇਰ ਐਂਡ ਫਿਊਰੀ ਕੋਰਪਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ, ‘ਫਾਇਰ ਐਂਡ ਫਿਊਰੀ ਸੈਪਰਸ ਦੀ ਕੈਪਟਨ ਸ਼ਿਵਾ ਚੌਹਾਨ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ ‘ਚ ਸਖਤ ਸਿਖਲਾਈ ਪੂਰੀ ਕਰਨ ਤੋਂ ਬਾਅਦ ਕੁਮਾਰ ਪੋਸਟ ‘ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ।’ ਫਾਇਰ ਅਤੇ ਫਿਊਰੀ ਨੇ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਸ ‘ਚ ਕੈਪਟਨ ਸ਼ਿਵ ਨੂੰ ਦੇਖਿਆ ਜਾ ਸਕਦਾ ਹੈ।


ਤਸਵੀਰ ‘ਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੋਰਡ ‘ਤੇ ‘ਕੁਮਾਰ ਪੋਸਟ ‘ਤੇ ਸੁਆਗਤ ਹੈ’ ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਸਮੁੰਦਰੀ ਤਲ ਤੋਂ ਉੱਪਰ ਪੋਸਟ ਦੀ ਉਚਾਈ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜੋ ਕਿ 15632 ਫੁੱਟ ਹੈ। ਫਾਇਰ ਐਂਡ ਫਿਊਰੀ ਕੋਰਪਰ ਵਲੋਂ ਸਾਂਝੀ ਕੀਤੀ ਗਈ ਦੂਜੀ ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ 10 ਫੌਜੀ ਅਧਿਕਾਰੀ ਮੌਜੂਦ ਹਨ, ਜਿਨ੍ਹਾਂ ਵਿੱਚ ਇੱਕ ਕੈਪਟਨ ਸ਼ਿਵਾ ਵੀ ਸ਼ਾਮਲ ਹੈ। ਪਿੱਛੇ ਭਾਰਤੀ ਝੰਡੇ ਦੇ ਤਿਰੰਗੇ ਨੂੰ ਵੀ ਦੇਖਿਆ ਜਾ ਸਕਦਾ ਹੈ।

Share This Article
Leave a Comment