ਦੇਸ਼ ਦੀ ਪਹਿਲੀ ਨੇਤਰਹੀਣ ਮਹਿਲਾ IAS ਨੇ ਸਬ-ਕਲੈਕਟਰ ਵਜੋਂ ਸੰਭਾਲਿਆ ਅਹੁਦਾ

TeamGlobalPunjab
2 Min Read

ਭਾਰਤ ਦੀ ਪਹਿਲੀ ਨੇਤਰਹੀਣ ਆਈਏਐੱਸ ਅਧਿਕਾਰੀ ਪ੍ਰਾਂਜਲ ਪਾਟਿਲ ਨੇ ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਵਿੱਚ ਸਬ-ਕਲੈਕਟਰ ਦਾ ਅਹੁਦਾ ਸੰਭਾਲਿਆ। ਉਨ੍ਹਾਂ ਦੇ ਦਫ਼ਤਰ ਪੁੱਜਣ ‘ਤੇ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਲੋਕਾਂ ਵੱਲੋਂ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਦੇਕੇ ਸਵਾਗਤ ਕੀਤਾ ਗਿਆ ਦੱਸ ਦੇਈਏ ਪ੍ਰਾਂਜਲ ਮਹਾਰਾਸ਼ਟਰ ਦੇ ਉਲਹਾਸਨਗਰ ਦੀ ਰਹਿਣ ਵਾਲੀ ਹੈ। ਸਾਲ 2016 ਵਿੱਚ ਉਨ੍ਹਾਂ ਨੇ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕੀਤੀ ਜਿਸ ਵਿੱਚ ਉਨ੍ਹਾਂ ਦਾ 773 ਵਾਂ ਰੈਂਕ ਸੀ।

ਪ੍ਰਾਂਜਲ ਜਦੋਂ ਸਿਰਫ ਛੇ ਸਾਲ ਦੀ ਸੀ ਜਦੋਂ ਉਨ੍ਹਾਂ ਦੇ ਇੱਕ ਜਮਾਤੀ ਨੇ ਉਨ੍ਹਾਂ ਦੀ ਇੱਕ ਅੱਖ ਵਿੱਚ ਪੈਂਸਲ ਮਾਰ ਕੇ ਉਨ੍ਹਾਂ ਨੂੰ ਜਖ਼ਮੀ ਕਰ ਦਿੱਤਾ ਸੀ ਜਿਸ ਕਾਰਨ ਪ੍ਰਾਂਜਲ ਦੀ ਅੱਖਾਂ ਦੀ ਨਜ਼ਰ ਖ਼ਰਾਬ ਹੋ ਗਈ ਸੀ। ਉਸ ਵੇਲੇ ਡਾਕਟਰਾਂ ਨੇ ਉਨ੍ਹਾਂ ਦੇ ਮਾਪਿਆਂ ਨੂੰ ਦੱਸਿਆ ਸੀ ਕਿ ਹੋ ਸਕਦਾ ਹੈ ਕਿ ਭਵਿੱਖ ਵਿੱਚ ਉਹ ਆਪਣੀ ਦੂਜੀ ਅੱਖ ਦੀ ਨਜ਼ਰ ਵੀ ਗਵਾ ਦੇਣ ਤੇ ਬਦਕਿਸਮਤੀ ਨਾਲ ਡਾਕਟਰਾਂ ਦੀ ਗੱਲ ਸੱਚ ਸਾਬਤ ਹੋਈ ਤੇ ਕੁੱਝ ਸਮੇਂ ਬਾਅਦ ਹੀ ਪ੍ਰਾਂਜਲ ਦੀਆਂ ਦੋਵੇਂ ਅੱਖਾਂ ਦੀ ਨਜ਼ਰ ਚਲੀ ਗਈ।

ਪ੍ਰਾਂਜਲ ਦੇ ਮਾਤਾ-ਪਿਤਾ ਨੇ ਕਦੇ ਵੀ ਉਨ੍ਹਾਂ ਦੀ ਨੇਤਰਹੀਣਤਾ ਨੂੰ ਸਿੱਖਿਆ ਵਿੱਚ ਅੜਿੰਗਾ ਨਹੀਂ ਆਉਣ ਦਿੱਤਾ। ਉਨ੍ਹਾਂ ਨੇ ਮੁੰਬਈ ਦੇ ਦਾਦਰ ਵਿੱਚ ਸਥਿਤ ਨੇਤਰਹੀਣਾਂ ਦੇ ਸਕੂਲ ‘ਚ ਪ੍ਰਾਂਜਲ ਦਾ ਦਾਖਲਾ ਕਰਵਾਇਆ। ਪ੍ਰਾਂਜਲ ਨੇ 10ਵੀਂ ਤੇ 12ਵੀਂ ਦੀ ਪ੍ਰਿਖਿਆ ਵੀ ਬਹੁਤ ਚੰਗੇ ਅੰਕਾਂ ਨਾਲ ਪਾਸ ਕੀਤੀ ਅਤੇ 12ਵੀਂ ਵਿੱਚ ਚਾਂਦੀਬਾਈ ਕਾਲਜ ‘ਚ ਪਹਿਲਾਂ ਸਥਾਨ ਹਾਸਲ ਕੀਤਾ।

ਪ੍ਰਾਂਜਲ ਨੇ ਇੱਕ ਪੱਤਰਕਾਰ ਨਾਲ ਗੱਲਬਾਤ ਵਿੱਚ ਦੱਸਿਆ ਸੀ ਕਿ ਮੈਂ ਹਰ ਰੋਜ਼ ਉਲਹਾਸਨਗਰ ਤੋਂ ਸੀਐੱਸਟੀ ਜਾਇਆ ਕਰਦੀ ਸੀ ਤਾਂ ਸਾਰੇ ਲੋਕ ਮੇਰੀ ਸਹਾਇਤਾ ਕਰਦੇ ਸਨ, ਕਦੇ ਸੜ੍ਹਕ ਪਾਰ ਕਰਨ ‘ਚ ਤੇ ਕਦੇ ਟਰੇਨ ਚੜ੍ਹਨ ‘ਚ। ਬਾਕੀ ਕੁੱਝ ਲੋਕ ਕਹਿੰਦੇ ਸਨ ਕਿ ਮੈਨੂੰ ਉਲਹਾਸਨਗਰ ਦੇ ਹੀ ਕਿਸੇ ਕਾਲਜ ਵਿੱਚ ਪੜ੍ਹਾਈ ਕਰਨੀ ਚਾਹੀਦਾ ਹੈ ‘ਤੇ ਮੈਂ ਉਨ੍ਹਾਂ ਨੂੰ ਸਿਰਫ ਇੰਨਾ ਹੀ ਕਹਿੰਦੀ ਸੀ ਕਿ ਮੈ ਇਸ ਕਾਲਜ ਵਿੱਚ ਵੀ ਪੜ੍ਹਨਾ ਹੈ ਤੇ ਮੈਨੂੰ ਹਰ ਰੋਜ਼ ਆਉਣ-ਜਾਣ ‘ਚ ਕੋਈ ਪਰੇਸ਼ਾਨੀ ਨਹੀਂ ਹੁੰਦੀ।

Share this Article
Leave a comment