ਚੰਡੀਗੜ੍ਹ – ਪੰਜਾਬ ਦੇ ਨਵੇਂ ਚੁਣੇ 117 ਵਿਧਾਇਕ 17 ਨੂੰ ਸਹੁੰ ਚੁੱਕਣਗੇ। ਆਮ ਆਦਮੀ ਪਾਰਟੀ ਨੇ ਪਹਿਲਾ ਵਿਧਾਨ ਸਭਾ ਇਜਲਾਸ 17 ਮਾਰਚ ਨੂੰ ਬੁਲਾਇਆ ਹੈ।
ਭਾਰਤੀ ਚੋਣ ਕਮਿਸ਼ਨ ਨੇ ਅੱਜ ਇੱਕ ਪੱਤਰ ਜਾਰੀ ਕਰਕੇ ਪੰਜ ਰਾਜਾਂ ਚ ਹੋਈਆਂ ਚੋਣਾਂ ਲਈ ਲਾਗੂ ਚੋਣ ਜਾਬਤਾ ਫੌਰੀ ਤੌਰ ਤੇ ਹਟਾ ਦਿੱਤਾ ਹੈ। ਪੰਜਾਬ ਵਿੱਚ ਚੋਣ ਜਾਬਤਾ 8 ਜਨਵਰੀ ਨੂੰ ਲਾਗੂ ਹੋਇਆ ਸੀ। ਪੰਜਾਬ ਸਰਕਾਰ ਦੇ ਮੁੱਖ ਚੋਣ ਸਕੱਤਰ ਨੂੰ ਭਾਰਤੀ ਚੋਣ ਕਮਿਸ਼ਨ ਨੇ ਪੱਤਰ ਜਾਰੀ ਕਰਕੇ ਇਤਲਾਹ ਦਿੱਤੀ ਹੈ ਕਿ ਹੁਣ ਜਦੋਂਕਿ ਚੋਣ ਨਤੀਜਿਆਂ ਦਾ ਐਲਾਨ ਹੋ ਗਿਆ ਹੈ ਹੁਣ ਫੌਰੀ ਤੌਰ ਤੇ ਚੋਣ ਜਾਬਤਾ ਹਟਾ ਦਿੱਤਾ ਜਾਵੇ।