ਦੁਬਈ: ਸੰਯੁਕਤ ਅਰਬ ਅਮੀਰਾਤ ( ਯੂਏਈ ) ਦੀ ਰਾਜਧਾਨੀ ਆਬੂਧਾਬੀ ਵਿੱਚ ਪਹਿਲੇ ਹਿੰਦੂ ਮੰਦਿਰ ਦਾ ਨਿਰਮਾਣ ਹੋ ਰਿਹਾ ਹੈ ਤੇ ਇਸ ਦੀ ਉਸਾਰੀ ਵਿੱਚ ਲੋਹੇ ਜਾਂ ਉਸ ਤੋਂ ਬਣੀ ਕੋਈ ਵੀ ਚੀਜ਼ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਦਾ ਨਿਰਮਾਣ ਭਾਰਤ ਦੀ ਪੁਰਾਤਨ ਮੰਦਿਰ ਵਾਸਤੁਕਲਾ ਦੇ ਤਹਿਤ ਕੀਤਾ ਜਾਵੇਗਾ। ਜਿਸ ਦੀ ਜਾਣਕਾਰੀ ਮੰਦਿਰ ਕਮੇਟੀ ਦੇ ਅਧਿਕਾਰੀਆਂ ਨੇ ਦਿੱਤੀ ਹੈ।
ਮੰਦਿਰ ਦੇ ਨੀਹ ਪੱਥਰ ਰੱਖੇ ਜਾਣ ਤੋਂ ਦੋ ਸਾਲ ਬਾਅਦ ਵੀਰਵਾਰ ਨੂੰ ਇਸ ਦੀ ਨੀਹਾਂ ਭਰਨ ਦਾ ਕੰਮ ਪੂਰਾ ਹੋ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਮੌਜੂਦ ਸਨ।
ਮੰਦਿਰ ਕਮੇਟੀ ਦੇ ਬੁਲਾਰੇ ਅਸ਼ੋਕ ਕੋਟੇਚਾ ਨੇ ਗਲਫ ਨਿਊਜ਼ ਨਾਲ ਗੱਲਬਾਤ ਵਿੱਚ ਕਿਹਾ, ਆਮਤੌਰ ਉੱਤੇ ਭਵਨ ਦੀ ਉਸਾਰੀ ਲਈ ਸੀਮੇਂਟ ਅਤੇ ਲੋਹੇ ਦਾ ਇਸਤੇਮਾਲ ਕੀਤਾ ਜਾਂਦਾ ਹੈ। ਭਾਰਤ ਦੀ ਪੁਰਾਤਨ ਮੰਦਿਰ ਵਾਸਤੁਕਲਾ ਦੇ ਅਨੁਸਾਰ ਇਸ ਮੰਦਿਰ ਦੀ ਉਸਾਰੀ ਵਿੱਚ ਲੋਹੇ ਜਾਂ ਇਸ ਤੋਂ ਬਣੀ ਕਿਸੇ ਵੀ ਚੀਜ ਦੀ ਵਰਤੋਂ ਨਹੀਂ ਕੀਤੀ ਜਾਵੇਗੀ।
ਇਸ ਦੀ ਥਾਂ ਫਲਾਈ ਐਸ਼ ਦੀ ਵਰਤੋਂ ਨੀਂਹ ਵਿੱਚ ਸੀਮੇਂਟ ਨੂੰ ਸਖਤ ਕਰਨ ਲਈ ਕੀਤੀ ਜਾਵੇਗੀ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 2018 ਵਿੱਚ ਸੰਯੁਕਤ ਅਰਬ ਅਮੀਰਾਤ ਵਿੱਚ ਦੁਬਈ ਦੇ ਓਪੇਰਾ ਹਾਉਸ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਮੰਦਿਰ ਦਾ ਨੀਹ ਪੱਥਰ ਰੱਖਿਆ ਸੀ।