ਚੀਨ ‘ਚ ਕੋਰੋਨਾ ਵਾਇਰਸ ਦੀ ਮੁੜ ਵਾਪਸੀ, ਰਾਜਧਾਨੀ ਬੀਜਿੰਗ ਵਿੱਚ ਜਿੰਮ ਤੇ ਸਵੀਮਿੰਗ ਪੂਲ ਫਿਰ ਕੀਤੇ ਗਏ ਬੰਦ

TeamGlobalPunjab
2 Min Read

ਬੀਜਿੰਗ : ਚੀਨ ‘ਚ ਇੱਕ ਵਾਰ ਮੁੜ ਤੋਂ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪੂਰੀ ਦੁਨੀਆ ‘ਚ ਕਹਿਰ ਵਰਤਾ ਰਿਹਾ ਜਾਨਲੇਵਾ ਕੋਰੋਨਾ ਵਾਇਰਸ ਦਾ ਸਭ ਤੋਂ ਪਹਿਲਾਂ ਮਾਮਲਾ ਚੀਨ ਦੇ ਵੁਹਾਨ ‘ਚ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਚੀਨ ਨੇ ਲਗਭਗ 70 ਦਿਨ ਦੇ ਲੌਕਡਾਊਨ ਤੋਂ ਬਾਅਦ ਦੇਸ਼ ਅੰਦਰ ਸਥਿਤੀ ਕੰਟਰੋਲ ਆਉਣ ਤੋਂ ਬਾਅਦ ਵੁਹਾਨ ਸਮੇਤ ਕਈ ਸ਼ਹਿਰਾਂ ਤੋਂ ਤਾਲਾਬੰਦੀ ਹਟਾ ਦਿੱਤਾ ਸੀ ਜਿਸ ਨਾਲ ਆਮ ਲੋਕਾਂ ਨੂੰ ਜਨਤਕ ਥਾਵਾਂ ‘ਤੇ ਜਾਣ ਦੀ ਖੁਲ੍ਹ ਵੀ ਮਿਲ ਗਈ ਸੀ।

ਪਰ ਇੱਕ ਵਾਰ ਫਿਰ ਕੋਰੋਨਾ ਨੇ ਚੀਨੇ ‘ਚ ਆਪਣੀ ਦਸਤਕ ਦੇਣੀ ਸ਼ੁਰੂ ਦਿੱਤੀ ਹੈ। ਜਿਸ ਤੋਂ ਬਾਅਦ ਚੀਨ ਵੱਲੋਂ ਕੋਰੋਨਾ ‘ਤੇ ਨਿਯੰਤਰਣ ਕਰਨ ਦਾ ਦਾਅਵਾ ਹੁਣ ਅਸਫਲ ਜਾਪ ਰਿਹਾ ਹੈ। ਜਿਸ ਦੇ ਚੱਲਦਿਆਂ ਚੀਨ ਦੀ ਸਰਕਾਰ ਨੇ ਰਾਜਧਾਨੀ ਬੀਜਿੰਗ ਵਿੱਚ ਸਾਰੇ ਜਿੰਮਾਂ ਨੂੰ ਮੁਕੰਮਲ ਤੌਰ ‘ਤੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਸਵੀਮਿੰਗ ਪੂਲ ਆਦਿ ਨੂੰ ਵੀ ਸਰਕਾਰ ਦੇ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਚੀਨ ‘ਚ ਕੋਰੋਨਾ ਸੰਕਰਮਣ ਦੇ ਜ਼ਿਆਦਾਤਰ ਨਵੇਂ ਮਾਮਲੇ ਉੱਤਰ-ਪੱਛਮੀ ਖੇਤਰਾਂ ਤੋਂ ਸਾਹਮਣੇ ਆਏ ਹਨ। ਉੱਤਰ ਪੱਛਮੀ ਰਾਜ ਸ਼ਾਂਕਸੀ ਵਿੱਚ ਕੋਰੋਨਾ ਦੇ 7 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਿਹੜੇ ਕਿ ਰੂਸ ਤੋਂ ਆਪਣੇ ਦੇਸ਼ ਚੀਨ ਵਾਪਸ ਪਰਤੇ ਹਨ। ਜਿਸ ਦੇ ਚੱਲਦਿਆਂ ਸਰਕਾਰ ਨੈ ਪੂਰੇ ਸ਼ਹਿਰ ‘ਚ ਤਾਲਾਬੰਦੀ ਕਰ ਦਿੱਤੀ ਹੈ।

ਚੀਨ ‘ਚ ਹੁਣ ਤੱਕ ਕੋਰੋਨਾ ਦੇ 84,816 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਲਗਭਗ 4,642 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ ਹੁਣ ਤੱਕ 2 ਲੱਖ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 29 ਲੱਖ ਲੋਕ ਇਸ ਵਾਇਰਸ ਦੀ ਲਪੇਟ ‘ਚ ਹਨ। ਅਮਰੀਕਾ ‘ਚ ਕੋਰੋਨਾ ਨਾਲ ਹੁਣ ਤੱਕ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਕੋਰੋਨਾ ਮਹਾਮਾਰੀ ਨਾਲ ਅਮਰੀਕਾ ‘ਚ 54 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

Share this Article
Leave a comment