ਹਾਲੀਵੁੱਡ ਅਦਾਕਾਰ ਸਿਡਨੀ ਪੋਇਟੀਅਰ ਨੇ 94 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਸਿਡਨੀ ਪੋਇਟੀਅਰ ਨੇ 1963 ਵਿੱਚ ਆਸਕਰ ਜਿੱਤਿਆ ਅਤੇ ਅਜਿਹਾ ਕਰਨ ਵਾਲੇ ਉਹ ਪਹਿਲੇ ਬਲੈਕ ਐਕਟਰ ਸਨ।
ਅਭਿਨੇਤਾ ਨੇ ‘ਟੂ ਸਰ ਵਿਦ ਲਵ’, ‘ਇਨ ਦੀ ਹੀਟ ਆਫ ਦਿ ਨਾਈਟ’ ਅਤੇ ‘ਗੈੱਸ ਹੂ’ਜ਼ ਕਮਿੰਗ ਟੂ ਡਿਨਰ’ ਵਰਗੀਆਂ ਸ਼ਾਨਦਾਰ ਫਿਲਮਾਂ ‘ਚ ਕੰਮ ਕੀਤਾ ਹੈ। ਸਿਡਨੀ ਪੋਇਟੀਅਰ ਦੀ ਮੌਤ ਦੀ ਖਬਰ ਬਾਹਮੀਅਨ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਯੂਜੀਨ ਟੋਰਚਨ ਨਿਊਰੀ ਨੇ ਦਿੱਤੀ ਹੈ।
ਸਿਡਨੀ ਪੋਇਟੀਅਰ ਨੇ 1967 ਵਿੱਚ ਇੱਕ ਸਾਲ ਵਿੱਚ ਤਿੰਨ ਫਿਲਮਾਂ ਨਾਲ ਆਪਣੀ ਲੀਗੇਸੀ ਸਥਾਪਤ ਕੀਤੀ। ਉਸ ਦੌਰਾਨ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਹਫੜਾ-ਦਫੜੀ ਮਚ ਗਈ ਸੀ। ਉਨ੍ਹਾਂ ਨੇ ਫਿਲਮ ‘ਗੈਸ ਹੂਜ਼ ਕਮਿੰਗ ਟੂ ਡਿਨਰ’ ਵਿੱਚ ਇੱਕ ਕਾਲੇ ਆਦਮੀ ਦਾ ਕਿਰਦਾਰ ਨਿਭਾਇਆ ਜਿਸਦੀ ਮੰਗੇਤਰ ਗੋਰੀ ਸੀ। ਇਸ ਵਿੱਚ ਉਨ੍ਹਾਂ ਨੇ ਵਰਜਿਲ ਟਿੱਬਸ ਦੀ ਭੂਮਿਕਾ ਨਿਭਾਈ, ਇੱਕ ਅਸ਼ਵੇਤ ਪੁਲਿਸ ਅਧਿਕਾਰੀ ਜੋ ਕਤਲ ਦੀ ਜਾਂਚ ਦੌਰਾਨ ਨਸਲਵਾਦ ਦਾ ਸਾਹਮਣਾ ਕਰਦਾ ਹੈ। ਉਨ੍ਹਾਂ ਨੇ ਉਸ ਸਾਲ ‘ਟੂ ਸਰ, ਵਿਦ ਲਵ’ ਵਿੱਚ ਲੰਡਨ ਦੇ ਇੱਕ ਸਕੂਲ ਵਿੱਚ ਇੱਕ ਅਧਿਆਪਕ ਦੀ ਭੂਮਿਕਾ ਨਿਭਾਈ ਸੀ।
ਸਿਡਨੀ ਪੋਇਟੀਅਰ ਦਾ ਜਨਮ ਬਹਾਮਾਸ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ ਪਰ ਉਨ੍ਹਾਂ ਨੇ ਆਪਣੇ ਆਪ ਨੂੰ ਦੁਨੀਆ ਦੇ ਚੋਟੀ ਦੇ ਅਦਾਕਾਰਾਂ ਵਿੱਚੋਂ ਇੱਕ ਬਣਾਇਆ। ਉਨ੍ਹਾਂ ਨੇ 1963 ਦੀ ਫਿਲਮ ਲਿਲੀਜ਼ ਆਫ ਦ ਫੀਲਡ ਵਿੱਚ ਆਪਣੀ ਭੂਮਿਕਾ ਲਈ ਸਰਵੋਤਮ ਅਦਾਕਾਰ ਦਾ ਆਸਕਰ ਜਿੱਤਿਆ। ਖਾਸ ਗੱਲ ਇਹ ਹੈ ਕਿ ਉਹ ਪਹਿਲੇ ਬਲੈਕ ਐਕਟਰ ਹਨ, ਜਿਨ੍ਹਾਂ ਨੇ ਆਸਕਰ ਜਿੱਤ ਕੇ ਫਿਲਮੀ ਦੁਨੀਆ ‘ਚ ਵੱਡਾ ਬਦਲਾਅ ਕੀਤਾ ਹੈ। ਪੋਇਟੀਅਰ ਹਾਲੀਵੁੱਡ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਅਦਾਕਾਰਾਂ ਵਿੱਚੋਂ ਇੱਕ ਸਨ। ਉਨ੍ਹਾਂ ਦੀਆਂ ਫਿਲਮਾਂ ਵਿੱਚ ਨਸਲੀ ਤਣਾਅ ਦਾ ਜ਼ਿਕਰ ਕੀਤਾ ਗਿਆ ਸੀ।
ਇਨ ਦਿ ਹੀਟ ਆਫ਼ ਦ ਨਾਈਟ’ ਨਾਲ ਸਿਡਨੀ ਪੋਇਟੀਅਰ ਨੇ ਟਿਬਸ ਕਿਰਦਾਰ ਨੂੰ ਦੋ ਸੀਕਵੈੱਲ- ਸਾਲ 1970 ਵਿੱਚ ਆਈ ‘ਦਿ ਕਾਲ ਮੀ ਮਿਸਟਰ ਟਿੱਬਸ’ ਅਤੇ 1971 ਵਿੱਚ ‘ਆਰਗੇਨਾਈਜ਼’ ਨਾਲ ਅਮਰ ਕਰ ਦਿੱਤਾ ਸੀ ਤੇ ਕੈਰੋਲ ਓ’ਕਾਨਰ ਤੇ ਹਾਵਰਡ ਰੋਲਿੰਸ ਸਟਾਰਰ ਟੀਵੀ ਸੀਰੀਜ਼ ‘ਇਨ ਦਿ ਹੀਟ ਆਫ਼ ਦਿ ਨਾਈਟ’ ਦਾ ਆਧਾਰ ਬਣ ਗਿਆ। ਇਸ ਸਮੇਂ ਦੌਰਾਨ ਉਨ੍ਹਾਂ ਦੀਆਂ ਹੋਰ ਕਲਾਸਿਕ ਫਿਲਮਾਂ ਵਿੱਚ ‘ਏ ਪੈਚ ਆਫ ਬਲੂ’, ‘ਦਿ ਬਲੈਕਬੋਰਡ ਜੰਗਲ’ ਅਤੇ ‘ਏ ਰੇਜ਼ਿਨ ਇਨ ਦਾ ਸਨ’ ਸ਼ਾਮਲ ਹਨ।