ਕੋਰੋਨਾ ਵੈਕਸੀਨ ‘ਤੇ ਵੱਡੀ ਖੁਸ਼ਖਬਰੀ, ਇਸ ਦਿਨ ਅਮਰੀਕਾ ‘ਚ ਲੱਗ ਸਕਦੈ ਪਹਿਲਾ ਟੀਕਾ

TeamGlobalPunjab
2 Min Read

ਵਾਸ਼ਿੰਗਟਨ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ  ਵੈਕਸੀਨ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ, ਕਈ ਦੇਸ਼ ਵੈਕਸੀਨ ਬਣਾਉਣ ਨੂੰ ਲੈ ਕੇ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਇਸ ਵਿਚਾਲੇ ਕੋਰੋਨਾ ਦੀ ਸਭ ਤੋਂ ਜ਼ਿਆਦਾ ਮਾਰ ਝੱਲ ਰਹੇ ਅਮਰੀਕਾ ਤੋਂ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਅਮਰੀਕਾ ਵਿੱਚ ਕੋਰੋਨਾ ਵੈਕਸੀਨ ਪ੍ਰੋਗਰਾਮ ਦੀ ਮੁਖੀ ਮੋਨਸੇਫ ਸਲੌਈ ਨੇ ਕਿਹਾ ਹੈ ਕਿ 11-12 ਦਸੰਬਰ ਨੂੰ ਪਹਿਲੀ ਵੈਕਸੀਨ ਲਗਾਈ ਜਾ ਸਕਦੀ ਹੈ।

ਸ਼ੁੱਕਰਵਾਰ ਨੂੰ ਅਮਰੀਕੀ ਫਾਰਮਾਸਿਊਟੀਕਲ ਦਿੱਗਜ ਫਾਈਜ਼ਰ ਅਤੇ ਉਸ ਦੇ ਜਰਮਨ ਪਾਰਟਨਰ ਬਾਇਓਐਨਟੈਕ ਨੇ ਕੋਰੋਨਾ ਵੈਕਸੀਨ ਦੇ ਇਸਤੇਮਾਲ ਦੀ ਇਜਾਜ਼ਤ ਲਈ ਅਮਰੀਕਾ ਦੇ ਐਫਡੀਏ ਵਿਚ ਅਰਜ਼ੀ ਦਿੱਤੀ ਹੈ, ਜਿਸ ‘ਤੇ 10 ਦਸੰਬਰ ਨੂੰ ਕਮੇਟੀ ਦੀ ਬੈਠਕ ਹੋਣੀ ਹੈ।

ਦੱਸਣਯੋਗ ਹੈ ਕਿ ਅਮਰੀਕੀ ਦਵਾਈ ਕੰਪਨੀ ਫਾਈਜ਼ਰ ਨੇ ਜਰਮਨੀ ਦੀ ਬਾਇਓਐਨਟੈਕ ਦੇ ਨਾਲ ਮਿਲ ਕੇ ਇਹ ਵੈਕਸੀਨ ਤਿਆਰ ਕੀਤੀ ਹੈ। ਫਾਈਜ਼ਰ ਨੇ ਕੋਰੋਨਾ ਵਾਇਰਸ ਦੇ ਖ਼ਿਲਾਫ਼ 95 ਫੀਸਦ ਅਸਰਦਾਰ ਟੀਕਾ ਵਿਕਸਿਤ ਕੀਤਾ ਹੈ। ਫਾਈਜ਼ਰ ਦੁਨੀਆ ਦੀ ਉਨ੍ਹਾਂ ਪਹਿਲੀ ਦਵਾਈਆਂ ਦੀ ਕੰਪਨੀਆਂ ‘ਚੋਂ ਹੈ ਜਿਨ੍ਹਾਂ ਨੇ ਫੇਜ਼ ਤਿੰਨ ਦੀ ਸਟੱਡੀ ਦੇ ਮੱਧਵਰਤੀ ਨਤੀਜੇ ਜਾਰੀ ਕੀਤੇ ਹਨ।

ਅਮਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿੱਚ ਪਹਿਲੇ ਨੰਬਰ ‘ਤੇ ਹੈ। ਜੌਹਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ 12 ਮਿਲੀਅਨ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਲਗਭਗ 2 ਲੱਖ 55 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

- Advertisement -

Share this Article
Leave a comment