ਸਰੀ ਸਥਿਤ ਕਪਿਲ ਸ਼ਰਮਾ ਕੈਫੇ ਨੇੜ੍ਹੇ ‘ਚਾਏ ਸੁੱਟਾ ਬਾਰ’ ‘ਤੇ ਗੋਲੀਬਾਰੀ, ਗੈਂਗਸਟਰ ਨੇ ਜ਼ਿੰਮੇਵਾਰੀ ਲੈਂਦਿਆ ਕਪਿਲ ਨੂੰ ਦਿੱਤੀ ਧਮਕੀ

Global Team
3 Min Read

ਸਰੀ: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਦੇ ਨੇੜੇ ਇੱਕ ਵਾਰ ਮੁੜ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਹ ਚੌਥੀ ਵਾਰ ਹੈ ਜਦੋਂ ਇਸ ਇਲਾਕੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਵਾਰ ਗੋਲੀਆਂ ਕੈਫੇ ਦੇ ਕੋਲ ਸਥਿਤ ਇਕ ਕੈਫੇ ‘ਚਾਏ ਸੁੱਟਾ ਬਾਰ’ ‘ਤੇ ਚਲਾਈਆਂ ਗਈਆਂ।

ਸੋਸ਼ਲ ਮੀਡੀਆ ‘ਤੇ ਆਪਣੇ ਆਪ ਨੂੰ ਲਾਰੈਂਸ ਗੈਂਗ ਨਾਲ ਜੁੜਿਆ ਦੱਸਣ ਵਾਲੇ ਵਿਅਕਤੀ ‘ਟਾਇਸਨ ਬਿਸ਼ਨੋਈ ਜੋਰਾ ਸਿੱਧੂ’ ਨੇ ਕਪਿਲ ਸ਼ਰਮਾ ਨੂੰ ਧਮਕੀ ਦਿੰਦਿਆਂ ਲਿਖਿਆ ਕਿ ਇਹ ਸਿਰਫ਼ ਇੱਕ ਸੁਨੇਹਾ ਹੈ। ਉਸਨੇ ਕਿਹਾ ਕਿ ਜੇ ਗੱਲ ਨਾ ਮੰਨੀ ਗਈ ਤਾਂ ਅਗਲਾ ਨਿਸ਼ਾਨਾ ਕੈਪਸ ਕੈਫੇ ਅਤੇ ਮੁੰਬਈ ਵਾਲਾ ਘਰ ਹੋ ਸਕਦਾ ਹੈ।

ਇਹ ਘਟਨਾ 120 ਸਟ੍ਰੀਟ ਇਲਾਕੇ ਵਿੱਚ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਲੇ-ਦੁਆਲੇ ਦੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।

ਕਪਿਲ ਸ਼ਰਮਾ ਨੇ ਆਪਣੀ ਪਤਨੀ ਗਿੰਨੀ ਚਤਰਥ ਨਾਲ ਮਿਲ ਕੇ ‘ਕੈਪਸ ਕੈਫੇ’ ਰਾਹੀਂ ਰੈਸਟੋਰੈਂਟ ਕਾਰੋਬਾਰ ਵਿੱਚ ਕਦਮ ਰੱਖਿਆ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਕੈਫੇ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। 2025 ਵਿੱਚ ਵੀ ਤਿੰਨ ਵਾਰ ਫਾਇਰਿੰਗ ਹੋ ਚੁੱਕੀ ਹੈ—ਪਹਿਲੀ ਵਾਰ 10 ਜੁਲਾਈ ਨੂੰ ਉਦਘਾਟਨ ਤੋਂ ਕੁਝ ਦਿਨ ਬਾਅਦ, ਦੂਜੀ ਵਾਰ 7 ਅਗਸਤ ਨੂੰ ਅਤੇ ਤੀਜੀ ਵਾਰ 15-16 ਅਕਤੂਬਰ ਨੂੰ। ਉਸ ਸਮੇਂ ਵੀ ਲਾਰੈਂਸ ਗੈਂਗ ਨਾਲ ਜੁੜੇ ਲੋਕਾਂ ਨੇ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਸੀ।

ਰਿਪੋਰਟਾਂ ਮੁਤਾਬਕ, ਕਪਿਲ ਸ਼ਰਮਾ ਨੂੰ ਨਿਸ਼ਾਨਾ ਬਣਾਉਣ ਦੇ ਪਿੱਛੇ ਉਨ੍ਹਾਂ ਦਾ ਸਲਮਾਨ ਖਾਨ ਨਾਲ ਲਗਾਵ ਦੱਸਿਆ ਜਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ‘ਦ ਗ੍ਰੇਟ ਇੰਡਿਅਨ ਕਪਿਲ ਸ਼ੋਅ’ ਦੇ ਲਾਂਚ ‘ਤੇ ਸਲਮਾਨ ਖਾਨ ਨੂੰ ਸੱਦਾ ਦੇਣ ਕਾਰਨ ਗੈਂਗ ਨਾਰਾਜ਼ ਹੋਇਆ ਸੀ।

ਲਾਰੈਂਸ ਗੈਂਗ ਅਤੇ ਸਲਮਾਨ ਖਾਨ ਵਿਚਆਲੇ ਵਿਵਾਦ 1998 ਦੇ ਕਾਲੇ ਹਿਰਨ ਸ਼ਿਕਾਰ ਮਾਮਲੇ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਹੈ, ਜਿਸ ਕਰਕੇ ਕਈ ਸਾਲਾਂ ਤੋਂ ਧਮਕੀਆਂ ਦਾ ਮਾਮਲਾ ਚੱਲ ਰਿਹਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment