ਚੰਡੀਗੜ੍ਹ: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਸੂਬੇ ਦੇ ਹਰੇਕ ਇੰਡਸਟਰਿਅਲ ਸੈਕਟਰ ਵਿਚ ਘੱਟ ਤੋਂ ਘੱਟ ਇਕ ਫਾਇਰ ਸਟੇਸ਼ਨ ਜਰੂਰ ਬਣਾਇਆ ਜਾਵੇਗਾ। ਹਾਲਾਂਕਿ ਪਾਣੀਪਤ ਵਿਚ ਇਕ ਫਾਇਰ ਸਟੇਸ਼ਨ ਪਹਿਲਾਂ ਤੋਂ ਹੈ, ਫਿਰ ਵੀ ਉੱਥੇ ਇੰਡਸਟਰਿਅਲ ਜਰੂਰਤਾਂ ਨੂੰ ਦੇਖਦੇ ਹੋਏ ਇਕ ਹੋਰ ਫਾਇਰ ਸਟੇਸ਼ਨ ਸਥਾਪਿਤ ਕੀਤਾ ਜਾਵੇਗਾ। ਇੰਨ੍ਹਾਂ ਤੋਂ ਇਲਾਵਾ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਸੈਕਟਰਾਂ ਵਿਚ ਵੀ ਫਾਇਰ ਸਟੇਸ਼ਨ ਸਥਾਪਿਤ ਕੀਤੇ ਜਾਣਗੇ।
ਉਨ੍ਹਾਂ ਨੇ ਇਹ ਜਾਣਕਾਰੀ ਅੱਜ ਇੱਥੇ ਫਾਇਰ ਅਤੇ ਐਮਰਜੈਂਸੀ ਸੇਵਾਵਾਂ, ਗ੍ਰਹਿ ਵਿਭਾਗ, ਉਦਯੋਗ ਅਤੇ ਵਪਾਰ ਵਿਭਾਗ ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰਨ ਦੇ ਬਾਅਦ ਦਿੱਤੀ।
ਦੁਸ਼ਯੰਤ ਚੌਟਾਲਾ ਨੂੰ ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਮੌਜੂਦਾ ਵਿਚ ਸੂਬੇ ਵਿਚ 109 ਸਰਕਾਰੀ ਅਤੇ 34 ਪ੍ਰਾਈਵੇਟ ਫਾਇਰ ਸਟੇਸ਼ਨ ਹਨ ਜਿਨ੍ਹਾਂ ਵਿਚ ਅੱਗ ਬੁਝਾਉਣ ਵਾਲੀਆਂ ਕੁੱਲ 607 ਗੱਡੀਆਂ ਅਤੇ 102 ਮੋਟਰਸਾਈਕਲ ਹਨ। ਇੰਨ੍ਹਾਂ ਤੋਂ ਇਲਾਵਾ, ਡਿਪਟੀ ਸੀਏ ਦੀ ਅਪੀਲ ‘ਤੇ ਹੀਰੋ ਕੰਪਨੀਵੱਲੋਂ 100 ਮੋਟਰਸਾਈਕਲ ਸੀਏਸਆਰ ਫੰਡ ਤਹਿਤ ਲਏ ਜਾਣਗੇ, ਇੰਨ੍ਹਾਂ ਮੋਟਰਸਾਈਕਲਾਂ ਦੀ ਮਦਦ ਨਾਲ ਭੀੜ ਵਾਲੀ ਗਲੀਆਂ ਅਤੇ ਰਸਤਿਆਂ ਤਕ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਵਿਚ ਸਹਾਇਤਾ ਮਿਲ ਸਕੇਗੀ।
ਡਿਪਟੀ ਸੀਏਮ ਨੇ ਕਿਹਾ ਕਿ ਫਾਇਰ ਸਟੇਸ਼ਨ ਨੂੰ ਅਜਿਹੀ ਥਾਂ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਗ੍ਰਾਮੀਣ ਖੇਤਰ ਵਿਚ ਫਸਲਾਂ ਵਿਚ ਲਗਣ ਵਾਲੀ ਅੱਗ ਨੂੰ ਬੁਝਾਉਣ ਲਈ ਫਾਇਰ ਗੱਡੀਆਂ ਨੁੰ ਪਹੁੰਚਣ ਵਿਚ ਪਰੇਸ਼ਾਨੀ ਨਾ ਹੋਵੇ।
ਉਨ੍ਹਾਂ ਨੇ ਕਿਹਾ ਕਿ ਰਾਜ ਦੀ ਆਰਥਕ ਧੂਰੀ ਖੇਤੀਬਾੜੀ ਅਤੇ ਉਦਯੋਗ ਧੰਧੇ ਹੁੰਦੇ ਹਨ, ਇਸ ਲਈ ਦੋਵਾਂ ਨੂੰ ਹੀ ਅੱਗ ਵਰਗੀ ਘਟਨਾਵਾਂ ਤੋਂ ਬਚਾਉਣਾ ਜਰੂਰੀ ਹੁੰਦਾ ਹੈ। ਉਨ੍ਹਾਂ ਨੇ ਰਾਜ ਦੇ ਹਰੇਕ ਇੰਡਸਟਰਿਅਲ ਸੈਕਟਰ ਘੱਟ ਤੋਂ ਘੱਟ ਇਕ ਫਾਇਰ ਸਟੇਸ਼ਨ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਸ ਦੇ ਲਈ ਮੈਪਿੰਗ ਕਰ ਕੇ ਪਹਿਲੇ ਪੜਾਅ ਵਿਚ ਖਰਖੌਦਾ, ਸੋਹਨਾ ਅਤੇ ਸਾਹਾ ਦੀ ਆਈਏਮਟੀ ਵਿਚ ਫਾਇਰ ਸਟੇਸ਼ਨ ਸਥਾਪਿਤ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ 5 ਲੱਖ ਤੋਂ ਵੱਧ ਆਬਾਦੀ ਵਾਲੇ ਸਾਰੇ ਸ਼ਹਿਰਾਂ ਵਿਚ ਫਾਇਰ ਸਟੇਸ਼ਨ ਲਗਾਏ ਜਾਣ। ਉਨ੍ਹਾਂ ਨੇ ਪਾਣੀਪਤ ਵਿਚ ਉਦਯੋਗਾਂ ਦੀ ਅਧਿਕਤਾ ਨੂੰ ਦੇਖਦੇ ਹੋਏ ਪਹਿਲਾਂ ਸਥਾਪਿਤ ਫਾਇਰ ਸਟੇਸ਼ਨ ਤੋਂ ਇਲਾਵਾ ਇਕ ਹੋਰ ਫਾਇਰ ਸਟੇਸ਼ਨ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ।