ਦੱਖਣੀ ਅਫ਼ਰੀਕਾ: ਦੱਖਣੀ ਅਫ਼ਰੀਕਾ ਦੀ ਸੰਸਦ ਦੀ ਇਮਾਰਤ ਵਿਚ ਅੱਜ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਲਈ ਅੱਗ ਬੁਝਾਊ ਅਮਲਾ ਕਾਫ਼ੀ ਕੋਸ਼ਿਸ਼ ਕਰ ਰਿਹਾ ਹੈ।
ਕੇਪਟਾਊਨ ਦੇ ਕੇਂਦਰ ਵਿਚ ਸਥਿਤ ਇਮਾਰਤ ਤੋਂ ਧੂੰਏਂ ਅਤੇ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ ਗਈਆਂ। ਸਿਟੀ ਆਫ ਕੇਪ ਟਾਊਨ ਫਾਇਰ ਐਂਡ ਰੈਸਕਿਊ ਸਰਵਿਸ ਦੇ ਬੁਲਾਰੇ ਜੇਰਮੇਨ ਕੈਰੇਲਸੇ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਅੱਗ ਤੀਜੀ ਮੰਜ਼ਿਲ ਦੇ ਦਫਤਰਾਂ ਵਿੱਚ ਸਵੇਰੇ ਤੜਕੇ ਸ਼ੁਰੂ ਹੋਈ ਅਤੇ ਨੈਸ਼ਨਲ ਅਸੈਂਬਲੀ ਦੇ ਚੈਂਬਰ ਵਿੱਚ ਫੈਲ ਗਈ। ਕਾਰਲਸੇ ਨੇ ਕਿਹਾ ਕਿ ਅੱਗ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। 35 ਤੋਂ ਵੱਧ ਫਾਇਰਫਾਈਟਰ ਅੱਗ ਨਾਲ ਲੜ ਰਹੇ ਹਨ।