ਜਲਾਲਾਬਾਦ ‘ਚ ਬੇਕਰੀ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ

TeamGlobalPunjab
1 Min Read

ਜਲਾਲਾਬਾਦ: ਇੱਥੇ ਇਕ ਬੇਕਰੀ ਦੀ ਦੁਕਾਨ ਨੂੰ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਅੱਗ ਲੱਗਣ ਨਾਲ ਦੁਕਾਨ ਅੰਦਰ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।

ਇਹ ਘਟਨਾ ਜਲਾਲਾਬਾਦ ਮੇਨ ਬਾਜ਼ਾਰ ਵਿੱਚ ਵਾਪਰੀ ਹੈ। ਜਿੱਥੇ ਸ਼ਹਿਰ ਦੀ ਮਸ਼ਹੂਰ ਰਾਹੇਜਾਂ ਬੇਕਰੀ ਵਿੱਚ ਦੇਰ ਰਾਤ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨ ਸ਼ਾਰਟ ਸਰਕਟ ਦੱਸੇ ਜਾ ਰਹੇ ਹਨ।

ਰਾਤ ਦਾ ਸਮਾਂ ਹੋਣ ਕਾਰਨ ਕੋਈ ਕਾਰੀਗਰ ਦੁਕਾਨ ਤੇ ਮੌਜੂਦ ਨਹੀਂ ਸੀ। ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾ ਰਿਹਾ। ਪਰ ਅੱਗ ਲੱਗਣ ਨਾਲ ਬੇਕਰੀ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮਾਲਕਾਂ ਮੁਤਾਬਕ ਅੱਗ ਲੱਗਣ ਕਾਰਨ 20 ਤੋਂ 25 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

Share this Article
Leave a comment