ਲੁਧਿਆਣਾ(ਰਾਜਿੰਦਰ ਅਰੋੜਾ): ਸ਼ਹੀਦ ਭਗਤ ਸਿੰਘ ਤੇ ਟਿੱਪਣੀ ਮਾਮਲੇ ‘ਚ ਗਾਇਕ ਜੱਸੀ ਜਸਰਾਜ ‘ਤੇ ਲੁਧਿਆਣਾ ਸਥਿੱਤ ਥਾਣਾ ਡਵੀਜ਼ਨ ਨੰਬਰ 8 ‘ਚ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਸ਼ਹੀਦ ਸੁਖਦੇਵ ਥਾਪਰ ਦੇ ਦੋਹਤੇ (ਨਾਤੀ) ਵਿਸ਼ਾਲ ਨਈਅਰ ਦੇ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਗਿਆ।
ਇਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਵਿਸ਼ਾਲ ਨਈਅਰ ਨੇ ਕਿਹਾ ਕਿ ਬੀਤੇ ਦਿਨਾਂ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਗਾਇਕ ਜੱਸੀ ਜਸਰਾਜ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਸੀ ਜੋ ਵੀਡੀਓ ਦੇ ਆਧਾਰ ਤੇ ਬਹੁਤ ਹੀ ਗਲਤ ਸੰਦੇਸ਼ ਦੇ ਰਹੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਲਗਾਤਾਰ ਧਰਨੇ ‘ਤੇ ਬੈਠੇ ਰਹੇ ਨੇਤੇ ਹੁਣ ਥਾਣਾ ਡਵੀਜ਼ਨ ਨੰਬਰ 8 ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।