ਅਦਾਕਾਰ ਰਜਤ ਬੇਦੀ ਦੇ ਖ਼ਿਲਾਫ਼ ਮਾਮਲਾ ਦਰਜ, ਰਾਹ ਜਾਂਦੇ ਵਿਅਕਤੀ ਨੂੰ ਮਾਰੀ ਕਾਰ ਨਾਲ ਟੱਕਰ, ਹਾਲਤ ਗੰਭੀਰ

TeamGlobalPunjab
2 Min Read

ਮੁੰਬਈ – ਅਦਾਕਾਰ ਰਜਤ ਬੇਦੀ ਦੇ ਖ਼ਿਲਾਫ਼ ਅੰਧੇਰੀ ਇਲਾਕੇ ‘ਚ ਆਪਣੀ ਕਾਰ ਨਾਲ ਇਕ ਵਿਅਕਤੀ ਨੂੰ ਟੱਕਰ ਮਾਰਨ ਦੇ ਦੋਸ਼ ਵਿਚ ਡੀ. ਐੱਨ. ਨਗਰ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਅਦਾਕਾਰ ਰਜਤ ਬੇਦੀ ਵਲੋਂ ਜ਼ਖ਼ਮੀ ਨੂੰ ਕੂਪਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਜ਼ਖ਼ਮੀ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪੁਲੀਸ ਨੂੰ ਦਿੱਤੇ ਇਕ ਬਿਆਨ ‘ਚ ਰਜਤ ਨੇ ਸਾਫ ਕੀਤਾ ਕਿ ਉਨ੍ਹਾਂ ਦੀ ਕਾਰ ਤੋਂ ਹੀ ਉਸ ਵਿਅਕਤੀ ਨੂੰ ਟੱਕਰ ਲੱਗੀ ਹੈ।

ਉੱਥੇ ਹੀ ਸੀਨੀਅਰ ਪੁਲੀਸ ਅਧਿਕਾਰੀ ਮਿਲਿੰਦ ਨੇ ਕਿਹਾ ਕਿ ਰਜਤ ਬੇਦੀ ਦੇ ਖਿਲਾਫ ਆਈ ਪੀ ਸੀ ਅਤੇ ਮੋਟਰ ਵਾਹਨ ਅਧਿਨਿਯਮ ਦੇ ਤਹਿਤ ਸ਼ਿਕਾਇਤ ਦਰਜ ਕੀਤੀ ਗਈ ਹੈ। ਫਿਲਹਾਲ ਰਜਤ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਡਾਕਟਰਾਂ ਦੀ ਮੰਨੀਏ ਤਾਂ ਵਿਅਕਤੀ ਦੀ ਹਾਲਤ ਗੰਭੀਰ ਹੈ, ਉਸ ਨੂੰ ਸਿਰ ਤੇ ਸੱਟ ਲੱਗੀ ਹੈ। ਪੀੜਤ ਦੀ ਪਤਨੀ ਨੇ ਦੱਸਿਆ ਕਿ ਉਹ ਕੰਮ ਤੋਂ ਲਗਭਗ 6 ਵਜੇ ਦੇ ਆਸ ਪਾਸ ਘਰ ਆ ਰਹੇ ਸਨ ਤੇ ਉਹ ਨਸ਼ੇ ਵਿੱਚ ਸਨ। ਉਨ੍ਹਾਂ ਨੇ ਦੱਸਿਆ ਸੜਕ ਪਾਰ ਕਰਦੇ ਸਮੇਂ ਰਜਤ ਬੇਦੀ ਦੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਦੱਸਣਯੋਗ ਹੈ ਕਿ ਰਜਤ ਬੇਦੀ ਮਸ਼ਹੂਰ ਅਦਾਕਾਰ ਹਨ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਇਸਦੇ ਨਾਲ ਹੀ ਉਹ ਟੀਵੀ ਪ੍ਰੋਡਿਊਸਰ ਹਨ ਤੇ ਕਈ ਵੱਡੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ।

- Advertisement -

Share this Article
Leave a comment