ਜਾਣੋ ਕਿਸ ਕੰਪਨੀ ਨੇ ਬਦਲਿਆ ਅਪਣਾ ਲੋਗੋ ਤੇ ਕਿਉਂ?

TeamGlobalPunjab
1 Min Read

ਨਵੀਂ ਦਿੱਲੀ: ਈ-ਕੌਮਰਸ ਕੰਪਨੀ ਮਾਈਂਤਰਾ ਨੇ ਆਪਣਾ ਲੋਗੋ ਬਦਲ ਦਿੱਤਾ ਹੈ। ਮੁੰਬਈ ਦੀ ਇੱਕ ਮਹਿਲਾ ਐਕਟੀਵਿਸਟ ਨੇ ਮੁੰਬਈ ਦੀ ਸਾਈਬਰ ਕ੍ਰਾਈਮ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਕੰਪਨੀ ਨੇ ਆਪਣਾ ਲੋਗੋ ਬਦਲਣ ਦਾ ਫੈਸਲਾ ਕੀਤਾ ਹੈ। ਦਰਜ ਕਰਵਾਈ ਗਈ ਸ਼ਿਕਾਇਤ ‘ਚ ਕਿਹਾ ਗਿਆ ਸੀ ਕਿ ਮਾਈਂਤਰਾ ਦਾ ਲੋਗੋ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚ ਵਾਲਾ ਹੈ ਤੇ ਅਪਮਾਨਿਤ ਕਰਦਾ ਹੈ।

ਸ਼ਿਕਾਇਤਕਰਤਾ ਨੇ ਨਾ ਸਿਰਫ ਕੰਪਨੀ ਦੇ ਇਸ ਲੋਗੋ ਨੂੰ ਹਟਾਉਣ ਦੀ ਮੰਗ ਕੀਤੀ ਹੈ, ਬਲਕਿ ਕੰਪਨੀ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ। ਮਾਈਂਤਰਾ ਦੇ ਲੋਕਾਂ ਖਿਲਾਫ ਇਹ ਸ਼ਿਕਾਇਤ Avesta Foundation NGO ਨਾਮਕ ਇੱਕ ਐਨਜੀਓ ਦੀ ਸੰਸਥਾਪਕ, ਨਾਜ਼ ਪਟੇਲ ਵਲੋਂ ਦਰਜ ਕਰਵਾਈ ਗਈ ਸੀ।ਉਸਨੇ ਕਿਹਾ ਸੀ ਕਿ ਮਾਈਂਤਰਾ ਦਾ ਲੋਗੋ ਨਿਊਡ ਔਰਤ ਵਰਗਾ ਦਿਖਦਾ ਹੈ।

ਵਿਵਾਦ ਵਿੱਚ ਘਿਰੀ ਕੰਪਨੀ ਨੇ ਹੁਣ ਆਪਣਾ ਲੋਗੋ ਬਦਲਣ ਦਾ ਫੈਸਲਾ ਕੀਤਾ ਹੈ। ਮਾਈਂਤਰਾ ਨੇ ਮੁੰਬਈ ਪੁਲਿਸ ਨੂੰ ਇੱਕ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਕਿ ਕੰਪਨੀ ਇੱਕ ਮਹੀਨੇ ਅੰਦਰ ਆਪਣਾ ਲੋਗੋ ਬਦਲ ਦੇਵੇਗੀ। ਫਿਲਹਾਲ ਕੰਪਨੀ ਮੌਜੂਦ ਪ੍ਰਿੰਟ ਸਮਗਰੀ ਵਿੱਚ ਬਦਲਾਅ ਕਰ ਰਹੀ ਹੈ।

TAGGED: , , ,
Share this Article
Leave a comment