ਫਿਲਮਫੇਅਰ ‘ਚ ਸਰਬੋਤਮ ਫਿਲਮ ਦਾ ਪੁਰਸਕਾਰ ਮਿਲਿਆ ਫਿਲਮ ਥੱਪੜ ਨੂੰ, ਇਰਫ਼ਾਨ ਖ਼ਾਨ ਨੂੰ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਨਾਲ ਨਵਾਜਿਆ

TeamGlobalPunjab
1 Min Read

 ਨਿਊਜ਼ ਡੈਸਕ:- ਹਿੰਦੀ ਸਿਨੇਮਾ ‘ਚ ਸਭ ਤੋਂ ਚਰਚਿਤ ਪੁਰਸਕਾਰ ਫਿਲੇਮਫੇਅਰ ਦਾ ਐਲਾਨ ਹੋ ਚੁੱਕਾ ਹੈ। ਇਹ 66ਵਾਂ ਫਿਲਮਫੇਅਰ ਪੁਰਸਕਾਰ ਹੈ। ਕੋਰੋਨਾ ਮਹਾਮਾਰੀ ਕਰਕੇ ਸਾਲ 2020 ਭਾਰਤੀ ਸਿਨੇਮਾ ਲਈ ਕਾਫੀ ਮੁਸ਼ਕਲਾਂ ਭਰਿਆ ਰਿਹਾ ਸੀ। ਹਰ ਸਾਲ ਦੀ ਤਰ੍ਹਾਂ 66ਵੇਂ ਫਿਲਮਫੇਅਰ ਪੁਰਸਕਾਰ ‘ਚ ਕਈ ਕਲਾਕਾਰਾਂ ਨੇ ਆਪਣੀ ਖਾਸ ਛਾਪ ਛੱਡੀ ਤੇ ਪੁਰਸਕਾਰ ਹਾਸਲ ਕੀਤੇ ਹਨ।

ਦੱਸ ਦਈਏ ਇਸ ਵਾਰ ਫਿਲਮਫੇਅਰ ‘ਚ ਸਰਬੋਤਮ ਫਿਲਮ ਦਾ ਪੁਰਸਕਾਰ ਤਾਪਸੀ ਪੰਨੂ ਦੀ ਫਿਲਮ ਥੱਪੜ ਨੂੰ ਮਿਲਿਆ ਹੈ। ਉੱਥੇ ਹੀ ਸਰਬੋਤਮ ਅਦਾਕਾਰ ਦਾ ਪੁਰਸਕਾਰ ਮਰਹੂਮ ਅਦਾਕਾਰ ਇਰਫ਼ਾਨ ਖ਼ਾਨ ਨੂੰ ਦਿੱਤਾ ਗਿਆ ਹੈ। ਫਿਲਮਫੇਅਰ ਪੁਰਸਕਾਰ ‘ਚ ਇਰਫ਼ਾਨ ਖ਼ਾਨ ਨੂੰ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਨਾਲ ਵੀ ਨਵਾਜਿਆ ਗਿਆ ਹੈ।

TAGGED: , ,
Share this Article
Leave a comment