ਇਟਲੀ ‘ਚ ਸਿੱਖੀ ‘ਤੇ ਇਟਾਲੀਅਨ ਭਾਸ਼ਾ ‘ਚ ਬਣਾਈ ਗਈ ਫ਼ਿਲਮ

TeamGlobalPunjab
1 Min Read

ਮਿਲਾਨ : ਇਟਲੀ ‘ਚ ਸਿੱਖੀ ਨੂੰ ਲੈ ਕੇ ਇਟਾਲੀਅਨ ਭਾਸ਼ਾ ‘ਚ ਫਿਲਮ ਬਣਾਈ ਗਈ ਹੈ ਜਿਸ ਵਿੱਚ ਇਟਾਲੀਅਨ ਕਲਾਕਾਰਾ ਵੱਲੋਂ ਵੱਖ-ਵੱਖ ਕਿਰਦਾਰ ਨਿਭਾਏ ਗਏ ਹਨ ਤੇ ਇਟਲੀਅਨ ਬੋਲੀ ਦੇ ਮਾਹਰ ਤੇ ਅਦਾਕਾਰ ਹਰਸਿਮਰਨ ਸਿੰਘ ਵੱਲੋਂ ਮੁੱਖ ਕਿਰਦਾਰ ਨਿਭਾਇਆ ਗਿਆ ਹੈ।

ਇਸ ਫਿਲਮ ‘ਚ ਦਿਖਾਇਆ ਗਿਆ ਹੈ ਕਿ ਇਟਲੀ ਦੇ ਦਸਤਾਰਧਾਰੀ ਸਿੱਖਾ ਨੂੰ ਕਿਤੇ ਨਾ ਕਿਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਫ਼ਿਲਮ ਇਟਾਲੀਅਨ ਲੋਕਾਂ ਨੂੰ ਜਾਗਰੂਕ ਕਰਨ ਦਾ ਇੱਕ ਉਪਰਾਲਾ PR ਫਿਲਮ ਦੇ ਨਿਰਦੇਸ਼ਕ ਗਿੰਦਾ ਘੁੜਆਲੀਆ ਤੇ ਨਿਰਮਾਤਾ ਜਗਸਿਮਰਨ ਸਿੰਘ ਵੱਲੋਂ ਕੀਤਾ ਗਿਆ ਹੈ।

ਇਸ ਫਿਲਮ ਵਿੱਚ ਦੱਸਿਆ ਗਿਆ ਹੈ ਕਿ ਸਿੱਖ ਕੌਮ ਦਾ ਕਿਰਦਾਰ ਕਿਵੇਂ ਦਾ ਹੈ ਤੇ ਸਿਰ ‘ਤੇ ਸੱਜ਼ੇ ਤਾਜ਼ ਦਸਤਾਰ, ਕੇਸ ਤੇ ਦਾਹੜੀ ਦੀ ਕੀ ਮਹੱਤਤਾ ਹੈ ਤੇ ਇਸ ਫਿਲਮ ਦਾ ਨਾਂ ‘ਇੰਡੈਨਟੀਤਾ’ ਰੱਖਿਆ ਗਿਆ ਹੈ, ਜਿਸ ਦਾ ਅਰਥ ਹੈ ‘ਪਛਾਣ’।

- Advertisement -

Share this Article
Leave a comment