ਫਿਰੋਜ਼ਪੁਰ: ਰੈਸਟੋਰੈਂਟ ’ਚ ਲੱਗੀ ਭਿਆਨਕ ਅੱਗ, ਅਸਮਾਨ ‘ਚ ਉੱਠੇ ਧੂੰਏਂ ਦੇ ਗੁਬਾਰ

Global Team
2 Min Read

ਫਿਰੋਜ਼ਪੁਰ: ਫਿਰੋਜ਼ਪੁਰ ਦੇ ਕੈਂਟ ਇਲਾਕੇ ਵਿੱਚ ਸਥਿਤ ਇੱਕ ਰੈਸਟੋਰੈਂਟ ਵਿੱਚ ਬੁੱਧਵਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਏਨੀ ਭਿਆਨਕ ਸੀ ਕਿ ਹੋਟਲ ਚ ਕੰਮ ਕਰਦਾ ਵਿਅਕਤੀ ਅੱਗ ਦੀ ਚਪੇਟ ‘ਚ ਆ ਕੇ ਬੁਰੀ ਤਰਾਂ ਝੁਲਸ ਗਿਆ ਅਤੇ ਉਸ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਫਿਰੋਜ਼ਪੁਰ ਛਾਉਣੀ ਚ ਨਾਵੈਦਿਅਮ ਹੋਟਲ ’ਚ ਅੱਗ ਲੱਗ ਗਈ, ਜਿਸ ਵਿਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।

ਅੱਗ ਲੱਗਣ ਤੋਂ ਬਾਅਦ ਰੈਸਟੋਰੈਂਟ ਵਿੱਚੋਂ ਉੱਠਦਾ ਧੂੰਆ ਅਸਮਾਨ ਵਿੱਚ ਫੈਲ ਗਿਆ, ਜਿਸ ਨੂੰ ਦੇਖ ਕੇ ਆਲੇ-ਦੁਆਲੇ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ ਅਤੇ ਇਲਾਕੇ ਵਿੱਚ ਹੜਕੰਪ ਮੱਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ।

ਪ੍ਰਤੱਖਦਰਸ਼ੀਆਂ ਦੇ ਨੁਸਾਰ ਅੱਗ ਰੈਸਟੋਰੈਂਟ ਦੇ ਅੰਦਰਲੇ ਹਿੱਸੇ ਵਿੱਚ ਲੱਗੀ ਸੀ, ਜਿਸ ਕਾਰਨ ਫਰਨੀਚਰ ਅਤੇ ਹੋਰ ਸਮਾਨ ਨੂੰ ਨੁਕਸਾਨ ਪਹੁੰਚਿਆ ਹੈ। ਇਸ ਘਟਨਾ ਵਿੱਚ ਲੱਖਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਹਾਲਾਂਕਿ ਸਮੇਂ ਸਿਰ ਕਾਰਵਾਈ ਹੋਣ ਕਾਰਨ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

Share This Article
Leave a Comment