ਨਵੀਂ ਦਿੱਲੀ: ਖੇਤੀ ਕਾਨੂੰਨੀ ਮੁੱਦੇ ਤੇ’ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਜੰਤਰ-ਮੰਤਰ ਵਿਖੇ ਪਹੁੰਚ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹੁਣ ਕਿਸਾਨਾਂ ਨੇ ਦਾਅਵਾ ਕੀਤਾ ਕਿ ਉਹ ਸੰਸਦ ਵੱਲ ਨੂੰ ਕੂਚ ਕਰਨਗੇ। ਇਸ ਦੌਰਾਨ ਪੁਲੀਸ ਕਿਸਾਨਾਂ ਦੇ ਕਾਫਲੇ ਨੂੰ ਜਿਥੇ ਰੋਕੇਗੀ ਉਹ ਉਸੇ ਹੀ ਜਗ੍ਹਾ ਤੇ’ ਪੱਕਾ ਧਰਨਾ ਲਗਾ ਦੇਣਗੇ।
ਕਿਸਾਨਾਂ ਵੱਲੋਂ ਪਾਰਲੀਮੈਂਟ ਮਾਰਚ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ। 9 ਅਗਸਤ ਤੱਕ ਮਾਨਸੂਨ ਸੈਸ਼ਨ ਚੱਲੇਗਾ ਅਤੇ ਉਦੋਂ ਤਕ ਕਿਸਾਨ ਸੰਸਦ ਬਾਹਰ ਰੋਸ ਪ੍ਰਦਰਸ਼ਨ ਕਰਨਗੇ। ਰੋਜ਼ਾਨਾ ਕਿਸਾਨ 200 ਦੀ ਗਿਣਤੀ ਵਿੱਚ ਸੰਸਦ ਵੱਲ ਨੂੰ ਕੂਚ ਕਰਨਗੇ ਅਤੇ ਸਵੇਰੇ ਗਿਆਰਾਂ ਤੋਂ ਸ਼ਾਮ ਪੰਜ ਵਜੇ ਤੱਕ ਪਾਰਲੀਮੈਂਟ ਬਾਹਰ ਆਪਣੀ ਸੰਸਦ ਲਗਾਉਣਗੇ।
ਇਸ ਦੌਰਾਨ ਸੁਰੱਖਿਆ ਨੂੰ ਦੇਖਦੇ ਹੋਏ ਦਿੱਲੀ ਪੁਲੀਸ ਨੇ ਕਿਸਾਨਾਂ ਨੂੰ ਸਿਰਫ਼ ਜੰਤਰ- ਮੰਤਰ ਤੱਕ ਪਹੁੰਚਣ ਦੀ ਹੀ ਇਜਾਜ਼ਤ ਦਿੱਤੀ ਹੋਈ ਹੈ। 5 ਬੱਸਾਂ ਚ ਸਵਾਰ ਹੋ ਕੇ 200 ਕਿਸਾਨ ਜੰਤਰ ਮੰਤਰ ਉਤਰਨਗੇ ਅਤੇ ਆਪਣਾ ਰੋਸ ਜ਼ਾਹਰ ਕਰਨਗੇ। ਪਰ ਹੁਣ ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਉਹ ਜੰਤਰ ਮੰਤਰ ਤੇ’ ਨਹੀਂ ਸਗੋਂ ਸੰਸਦ ਵੱਲ ਨੂੰ ਵਧਣਗੇ।