ਅੱਜ ਕਿਸਾਨਾਂ ਵਲੋਂ 35 ਸਥਾਨਾਂ ਤੇ ਰੇਲ ਗੱਡੀਆਂ ਦਾ ਕੀਤਾ ਜਾਵੇਗਾ ਚੱਕਾ ਜਾਮ

Global Team
3 Min Read

ਚੰਡੀਗੜ੍ਹ:  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 3 ਅਕਤੂਬਰ ਨੂੰ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ । ਇਸ ਮੌਕੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਦੇ 22 ਜਿਲਿਆਂ ਵਿੱਚ ਲਗਭਗ 35 ਸਥਾਨਾਂ ਤੇ ਰੇਲ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ । ਬੀਤੇ ਦਿਨ੍ਹੀ ਕਿਸਾਨ ਅੰਦੋਲਨ 2 ਦੇ ਸ਼ੰਭੂ ਮੋਰਚਾ ਵਿਖੇ ਕੇਐਮਐਮ ਦੀ ਹੰਗਾਮੀ ਮੀਟਿੰਗ  ਨੂੰ ਮੋਰਚਾ ਕਾਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਸੀ ਕਿ  ਪਿਛਲੇ ਅੱਠ ਮਹੀਨਿਆਂ ਤੋਂ ਕਿਸਾਨ ਸ਼ੰਭੂ ਬਾਰਡਰ ’ਤੇ ਧਰਨਾ ਲਗਾਈ ਬੈਠੇ ਹਨ, ਪਰ ਕੇਂਦਰ ਸਰਕਾਰ ਕਿਸਾਨੀ ਮਸਲੇ ਹੱਲ ਕਰਨ ਲਈ ਸੁਹਿਰਦਤਾ ਨਹੀਂ ਦਿਖਾਈ। ਲਖੀਮਪੁਰ ਖੀਰੀ ਕਤਲ ਕਾਂਡ ’ਚ ਸ਼ਾਮਿਲ  ਭਾਜਪਾ ਆਗੂਆਂ ਨੂੰ ਸਜ਼ਾ ਦੇਣ ਦੀ ਬਜਾਏ ਉਨ੍ਹਾਂ ਵਾਜ਼ਰਤ ਦੇ ਦਿੱਤੀ ਗਈ। ਇਸਦੇ ਨਾਲ ਹੀ  ਐਮ ਐਸ ਪੀ ਸਮੇਤ ਬਾਕੀ 12 ਹੱਕੀ ਮੰਗਾਂ ਨੂੰ ਲੈ ਕੇ 3 ਅਕਤੂਬਰ ਨੂੰ 03 ਘੰਟੇ ਦੇ ਦੇਸ਼ ਵਿਆਪੀ ਰੇਲ ਰੋਕੋ ਦਾ ਐਲਾਨ ਕੀਤਾ ਗਿਆ।

ਇਨ੍ਹਾਂ ’ਚ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਬਟਾਲਾ ਤੇ ਤਰਨ ਤਾਰਨ ’ਚ ਤਰਨ ਤਰਨ ਸ਼ਹਿਰ ਤੇ ਪੱਟੀ, ਹੁਸ਼ਿਆਰਪੁਰ ’ਚ ਟਾਂਡਾ ਤੇ ਹੁਸ਼ਿਆਰਪੁਰ ਖਾਸ, ਲੁਧਿਆਣਾ ਦੇ ਕਿਲ੍ਹਾ ਰਾਏਪੁਰ ਤੇ ਸਾਹਨੇਵਾਲ, ਜਲੰਧਰ ’ਚ ਫਿਲੋਰ ਤੇ ਲੋਹੀਆਂ, ਫ਼ਿਰੋਜ਼ਪੁਰ ’ਚ ਤਲਵੰਡੀ ਭਾਈ ਮੱਲਾਂਵਾਲਾ, ਮੱਖੂ, ਗੁਰੂ ਹਰਸਹਾਇ, ਮੋਗਾ ਸਟੇਸ਼ਨ, ਪਟਿਆਲਾ ਸਟੇਸ਼ਨ, ਮੁਕਤਸਰ ’ਚ ਮਲੋਟ, ਕਪੂਰਥਲਾ ’ਚ ਹਮੀਰਾ ਤੇ ਸੁਲਤਾਨਪੁਰ, ਸੰਗਰੂਰ ’ਚ ਸੁਨਾਮ ਮਲੇਰ ਕੋਟਲਾ ’ਚ ਅਹਿਮਦਗੜ੍ਹ, ਫ਼ਰੀਦਕੋਟ ’ਚ ਸਿਟੀ ਫ਼ਰੀਦਕੋਟ, ਬਠਿੰਡਾ ’ਚ ਰਾਮਪੁਰਾ ਫੂਲ, ਪਠਾਨਕੋਟ ’ਚ ਪਰਮਾਨੰਦ ਸ਼ਾਮਿਲ ਹਨ। ਇਸੇ ਤਰ੍ਹਾਂ ਹਰਿਆਣਾ ’ਚ ਤਿੰਨ ਸਥਾਨਾਂ ’ਤੇ ਰਾਜਸਥਾਨ ’ਚ ਦੋ, ਤਾਮਿਲਨਾਡੂ ’ਚ ਦੋ, ਮੱਧ ਪ੍ਰਦੇਸ਼ ’ਚ ਦੋ ਤੇ ਉੱਤਰ ਪ੍ਰਦੇਸ਼ ’ਚ ਤਿੰਨ ਥਾਵਾਂ ’ਤੇ ਰੇਲਾਂ ਦੇ ਚੱਕੇ ਜਾਮ ਕੀਤੇ ਜਾਣਗੇ।

ਉਹਨਾਂ ਪੰਜਾਬ ਦੇ ਕਿਸਾਨ ਜਥੇਬੰਦੀਆਂ ਤੇ ਮਜ਼ਦੂਰਾਂ ਲੋਕਾਂ ਨੂੰ ਤਿੰਨ ਅਕਤੂਬਰ ਨੂੰ ਵੱਡੇ ਪੱਧਰ ਤੇ ਨੌਜਵਾਨ, ਬਜ਼ੁਰਗ ਮਾਤਾਵਾਂ ਭੈਣਾਂ ਨੂੰ ਉਪਰੋਕਤ ਰੇਲ ਰੋਕੋ ਅੰਦੋਲਨ ਦੇ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀÍ

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment