Home / ਪੰਜਾਬ / ਨੀਟੂ ਸ਼ਟਰਾਂ ਵਾਲੇ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ, 9 ਸਾਲਾ ਧੀ ਦੀ ਸੜ੍ਹਕ ਹਾਦਸੇ ‘ਚ ਮੌਤ
Neetu Shutteran wala daughter died

ਨੀਟੂ ਸ਼ਟਰਾਂ ਵਾਲੇ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ, 9 ਸਾਲਾ ਧੀ ਦੀ ਸੜ੍ਹਕ ਹਾਦਸੇ ‘ਚ ਮੌਤ

ਜਲੰਧਰ: ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਸੁਰਖੀਆਂ ‘ਚ ਆਏ ਨੀਟੂ ਸ਼ਟਰਾਂ ਵਾਲੇ ਦੀ ਧੀ ਦੀ ਸੜ੍ਹਕ ਹਾਦਸੇ ਤੋ ਬਾਅਦ ਬੀਤੇ ਦਿਨੀਂ ਅੱਜ ਮੌਤ ਹੋ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਨੀਟੂ ਸ਼ਟਰਾਂ ਵਾਲੀ ਦੀ 9 ਸਾਲਾ ਧੀ ਸਾਕਸ਼ੀ ਬੀਤੇ ਦਿਨੀਂ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਆਟੋ ਰਿਕਸ਼ਾ ‘ਚ ਘਰ ਜਾ ਰਹੀ ਸੀ। ਰਾਹ ‘ਚ ਜਾਂਦਿਆਂ ਅਚਾਨਕ ਬੱਚੀ ਆਟੋ ਤੋਂ ਹੇਠਾਂ ਡਿੱਗ ਗਈ ਤੇ ਉਸ ਨੂੰ ਇੱਕ ਕਾਰ ਨੇ ਕੁਚਲ ਦਿੱਤਾ ਜਿਸ ਦੀ ਵੀਡੀਓ ਸੀਸੀਟੀਵੀ ‘ਚ ਕੈਦ ਹੋ ਗਈ। ਇਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਅਤੇ ਉਸ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਜਿੱਥੇ ਇਲਾਜ ਦੌਰਾਨ ਬੱਚੀ ਨੇ ਦਮ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਨੀਟੂ ਅਤੇ ਪਰਿਵਾਰ ਵਾਲਿਆਂ ਦਾ ਬੁਰਾ ਹਾਲ ਹੈ। ਨੀਟੂ ਸ਼ਟਰਾਂ ਵਾਲੇ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦੀ ਬੇਟੀ ਸਾਕਸ਼ੀ ਦੋਆਬਾ ਆਰੀਆ ਸਕੂਲ ‘ਚ ਚੌਥੀ ਜਮਾਤ ‘ਚ ਪੜ੍ਹਦੀ ਸੀ ਉਸ ਨੂੰ 2.30 pm ਸਕੂਲ ਦੀ ਪ੍ਰਿੰਸੀਪਲ ਦਾ ਫੋਨ ਆਇਆ ਕਿ ਤੁਹਾਡੀ ਬੇਟੀ ਨੂੰ ਸੱਟ ਲੱਗ ਗਈ ਹੈ। ਨੀਟੂ ਨੇ ਦੱਸਿਆ ਕਿ ਜਦੋਂ ਉਸ ਨੇ ਹਸਪਤਾਲ ਪਹੁੰਚ ਕੇ ਆਪਣੀ ਬੱਚੀ ਨੂੰ ਦੇਖਿਆ ਉਸ ਦਾ ਸਿਰ ਕੁਚਲਿਆ ਹੋਇਆ ਤੇ ਖੂਨ ਨਾਲ ਲੱਥਪਥ ਸੀ। ਦੱਸ ਦਈਏ ਕਿ ਅੱਜ ਛੁੱਟੀ ਤੋਂ ਬਾਅਦ ਜਦੋਂ ਨੀਟੂ ਦੀ ਬੇਟੀ ਆਟੋ ‘ਚ ਘਰ ਆ ਰਹੀ ਸੀ ਤਾਂ ਅਚਾਨਕ ਉਹ ਆਟੋ ਤੋਂ ਹੇਠਾਂ ਡਿੱਗ ਗਈ, ਜਿਸ ਕਾਰਨ ਉਹ ਕਾਰ ਦੀ ਲਪੇਟ ‘ਚ ਆ ਗਈ।

Check Also

ਪੀ.ਏ. ਯੂ. ਵਿਚ ਫਲਾਂ ਬਾਰੇ 7ਵੀਂ ਵਿਚਾਰ-ਚਰਚਾ ਦਾ ਉਦਘਾਟਨ

ਲੁਧਿਆਣਾ: ਪੀ.ਏ. ਯੂ. ਦੇ ਫਲ ਵਿਗਿਆਨ ਵਿਭਾਗ ਵਲੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਹਿਯੋਗ ਨਾਲ …

Leave a Reply

Your email address will not be published. Required fields are marked *