ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਿੰਦਰ ਸਿੰਘ ਨੇ ਕਿਹਾ ਹੈ ਕਿ ਸਿੰਧੂ ਬਾਰਡਰ ਤੇ ਕਿਸਾਨਾਂ ਦੀ ਬੈਠਕ ਖਤਮ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਬੈਠਕ ‘ਚ ਪ੍ਰਦਰਸ਼ਨ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ ਤੇ ਅਸੀ ਕਿਤੇ ਹੋਰ ਨਹੀਂ ਜਾਵਾਂਗੇ ਅਸੀਂ ਸਿੰਘੂ ਬਾਰਡਰ ਤੇ ਹੀ ਡਟੇ ਰਹਾਂਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਅਸੀਂ ਹਰ ਰੋਜ਼ ਸਵੇਰੇ ਗਿਆਰਾਂ ਵਜੇ ਬੈਠਕ ਕਰਾਂਗੇ ਤੇ ਅੱਗੇ ਦੀ ਰਣਨੀਤੀ ਤੈਅ ਕਰਾਂਗੇ।
ਉੱਧਰ ਕੁੱਝ ਕਿਸਾਨਾਂ ਨੇ ਦਿੱਲੀ-ਹਰਿਆਣਾ ਸਿੰਘੂ ਬਾਰਡਰ ‘ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਹੈ। ਸਿੰਘੂ ਬਾਰਡਰ ਹਾਲੇ ਵੀ ਦੋਵਾਂ ਪਾਸਿਆਂ ਤੋਂ ਬੰਦ ਹੈ। ਦਿੱਲੀ ਪੁਲਿਸ ਨੇ ਲੋਕਾਂ ਨੂੰ ਹੋਰ ਰਸਤੇ ਦਾ ਸਹਾਰਾ ਲੈਣ ਦੀ ਅਪੀਲ ਕੀਤੀ ਹੈ। ਮੁਕਰਬਾ ਚੌਕ ਅਤੇ ਜੀਟੀਕੇ ਰੋਡ ਤੋਂ ਟਰੈਫਿਕ ਡਾਇਵਰਟ ਕੀਤਾ ਗਿਆ ਗਿਆ ਹੈ।
ਪੁਲਿਸ ਨੇ ਕਿਹਾ ਹੈ ਕਿ ਕ੍ਰਿਪਾ ਸਿਗਨੇਚਰ ਬ੍ਰਿਜ ਤੋਂ ਰੋਹੀਣੀ ਅਤੇ ਇਸ ਦੇ ਉਲਟ, GTK ਰੋਡ, NH 44 ਅਤੇ ਸਿੰਘੂ ਬਾਰਡਰ ਤੱਕ ਬਾਹਰੀ ਰਿੰਗ ਰੋਡ ਤੋਂ ਬਚੋ।