5 ਰਸਤਿਓਂ ਦਿੱਲੀ ਜਾਵਾਂਗੇ, ਜੇਕਰ ਰੋਕਿਆ ਤਾਂ ਦਿੱਲੀ ਨੂੰ ਜਾਂਦੇ ਸਾਰੇ ਰਸਤੇ ਹੋਣਗੇ ਬੰਦ: ਕਿਸਾਨ

TeamGlobalPunjab
1 Min Read

ਚੰਡੀਗੜ੍ਹ: ਖੇਤੀ ਕਾਨੂੰਨ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੈਠਕ ਕੀਤੀ ਗਈ। ਜਿਸ ਵਿੱਚ ਫੈਸਲਾ ਲਿਆ ਗਿਆ ਕਿ 26 ਅਤੇ 27 ਨਵੰਬਰ ਨੂੰ ਦਿੱਲੀ ‘ਚ ਅੰਦੋਲਨ ਵੱਡੇ ਪੱਧਰ ‘ਤੇ ਕੀਤਾ ਜਾਵੇਗਾ। ਇਸ ਸਬੰਧੀ ਮੀਟਿੰਗ ‘ਚ ਰਣਨੀਤੀ ਵੀ ਬਣਾਈ ਗਈ। ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ‘ਚ ਤੈਅ ਹੋਇਆ ਕਿ 5 ਰਸਤਿਓਂ ਦਿੱਲੀ ਨੂੰ ਕੂਚ ਕੀਤਾ ਜਾਵੇਗਾ। ਇਸ ਦੌਰਾਨ ਕਿਸਾਨਾਂ ਦੇ ਜਥੇ ਨੂੰ ਜਿੱਥੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਹੀ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਦਿੱਲੀ ਨੂੰ ਜਾਣ ਵਾਲੇ ਸਾਰੇ ਰਸਤੇ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਜਾਣਗੇ।

ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਾਡਾ ਦੇਸ਼ ਪੱਧਰੀ ਅੰਦੋਲਨ 26 ਨਵੰਬਰ ਨੂੰ ਸ਼ੁਰੂ ਹੋਵੇਗਾ ਪਰ ਖ਼ਤਮ ਹੋਣ ਦੀ ਕੋਈ ਤਰੀਕ ਨਹੀਂ ਹੈ। ਇਹ ਅੰਦੋਲਨ ਉਦੋਂ ਹੀ ਖ਼ਤਮ ਹੋਵੇਗਾ ਜਦੋਂ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਕਰੇਗੀ। ਜੇਕਰ ਰੱਦ ਨਹੀਂ ਹੁੰਦੇ ਤਾਂ ਕੇਂਦਰ ਸਰਕਾਰ ਖਿਲਾਫ਼ ਮੋਰਚਾ ਜਾਰੀ ਰਹੇਗਾ।

500 ਤੋਂ ਵੱਧ ਕਿਸਾਨ ਜਥੇਬੰਦੀਆਂ ਇਸ ਅੰਦੋਲਨ ਦਾ ਹਿੱਸਾ ਬਣ ਰਹੀਆਂ ਹਨ। ਇਹ ਸਾਰੀਆਂ ਜਥੇਬੰਦੀਆਂ ਇੱਕ ਬੈਨਰ ਹੇਠ ਇਹ ਅੰਦੋਲਨ ਕਰਨ ਜਾ ਰਹੀਆਂ ਹਨ। ਜਿਸ ਨੂੰ ਨਾਮ ਦਿੱਤਾ ਗਿਆ ਸੰਯੂਕਤ ਕਿਸਾਨ ਮੋਰਚਾ। ਇਸ ਮੋਰਚੇ ਨੇ ਹੀ ਅੱਜ ਚੰਡੀਗੜ੍ਹ ‘ਚ ਬੈਠਕ ਕਰਕੇ ਵੱਡੀ ਰਣਨੀਤੀ ਉਲੀਕੀ ਹੈ।

Share This Article
Leave a Comment