ਅੰਨਦਾਤਾ ਮਨਾ ਰਿਹੈ ਅੱਜ ‘ਕਿਸਾਨ ਦਿਵਸ’, ਲੋਕਾਂ ਨੂੰ ਇੱਕ ਸਮੇਂ ਦੀ ਰੋਟੀ ਛੱਡਣ ਦੀ ਅਪੀਲ

TeamGlobalPunjab
1 Min Read

ਚੰਡੀਗੜ੍ਹ/ਨਵੀਂ ਦਿੱਲੀ: ਖੇਤੀ ਕਾਨੂੰਨ ਮੁੱਦੇ ‘ਤੇ ਅੱਜ ਦਾ ਦਿਨ ਦੇਸ਼ ਭਰ ਵਿੱਚ ‘ਕਿਸਾਨ ਦਿਵਸ’ ਵਜੋਂ ਮਨਾਇਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਦਿੱਲੀ ਦੇ ਸਿੰਘੂ ਬਾਰਡਰ ਤੋਂ ਦੇਸ਼ ਵਾਸੀਆਂ ਨੂੰ ਇਹ ਦਿਹਾੜਾ ਮਨਾਉਣ ਦੀ ਅਪੀਲ ਕੀਤੀ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਅੱਜ ਦੇ ਦਿਨ ਇੱਕ ਸਮੇਂ ਦੀ ਰੋਟੀ ਨੂੰ ਤਿਆਗ ਦੇਣ।

ਜਥੇਬੰਦੀਆਂ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ ਦੇ ਹੱਕ ਅਤੇ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਦੇਸ਼ ਵਾਸੀ ਕਿਸਾਨ ਦਿਹਾੜਾ ਮਨਾਉਣ। ਜਿਸ ਤਹਿਤ ਅੱਜ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਹੋਏ ਕਿਸਾਨ ਵੀ ਅੱਜ ਦੁਪਹਿਰ ਦਾ ਭੋਜਨ ਨਹੀਂ ਕਰਨਗੇ। ਕਿਸਾਨਾਂ ਦੀ ਇਸ ਅਪੀਲ ਨੂੰ ਦੇਸ਼ ਭਰ ਵਿੱਚ ਸਾਥ ਮਿਲ ਰਿਹਾ ਹੈ।

ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਨੇ ਵੀ ਕਿਸਾਨਾਂ ਨੂੰ ਸਾਥ ਦਿੰਦੇ ਹੋਏ ਅੱਜ ਇੱਕ ਸਮੇਂ ਲਈ ਭੁੱਖ ਹੜਤਾਲ ਰੱਖਣ ਦਾ ਫੈਸਲਾ ਲਿਆ ਹੈ। ਇਸ ਤੋਂ ਇਲਾਵਾ ਅਕਾਲੀ ਦਲ ਨੇ ਕਿਸਾਨਾਂ ਦੀ ਇਸ ਅਪੀਲ ‘ਤੇ ਸਮਰਥਨ ਦਿੱਤਾ ਹੈ। ਦੂਜੇ ਪਾਸੇ ਕਿਸਾਨਾਂ ਦੀ ਲੜੀਵਾਰ ਭੁੱਖ ਹੜਤਾਲ ਵੀ ਜਾਰੀ ਹੈ। ਇਸ ਭੁੱਖ ਹੜਤਾਲ ਵਿੱਚ 11 ਕਿਸਾਨ ਇੱਕ ਦਿਨ ਲਈ ਹੜਤਾਲ ਦੇ ਬੈਠਦੇ ਹਨ। ਇਸੇ ਤਰ੍ਹਾਂ ਹਰ ਰੋਜ ਵੱਖ ਵੱਖ ਕਿਸਾਨਾਂ ਵੱਲੋਂ ਭੁੱਖ ਹੜਤਾਲ ਕੀਤੀ ਜਾਂਦੀ ਹੈ। ਜਿਸ ਨੂੰ ਅੱਜ ਤਿੰਨ ਦਿਨ ਹੋ ਗਏ ਹਨ।

Share This Article
Leave a Comment