ਚੰਡੀਗੜ੍ਹ: ਕਿਸਾਨਾ ਨੇ ਦਿੱਲੀ ਜਾਣ ਸਬੰਧੀ ਨਵਾ ਐਲਾਨ ਕਰ ਦਿੱਤਾ ਹੈ। ਠੀਕ ਚਾਰ ਦਿਨਾਂ ਬਾਅਦ ਯਾਨੀ 14 ਦਸੰਬਰ ਨੂੰ ਸ਼ੰਭੂ ਸਰਹੱਦ ਤੋਂ ਕਿਸਾਨ ਦਿੱਲੀ ਵੱਲ ਚਾਲੇ ਪਾਉਣਗੇ, ਮਰਜੀਵਾੜਿਆ ਦਾ ਤੀਜ਼ਾ ਜਥਾ ਵੀ ਦਿੱਲੀ ਜਾਣ ਦੀ ਕੋਸ਼ਿਸ਼ ਕਰੇਗੀ, ਇਸ ਤੋਂ ਪਹਿਲਾਂ ਦੋ ਵਾਰ ਦਿੱਲੀ ਜਾਣ ਦੀ ਕੋਸ਼ਿਸ਼ ਹੋਈ। ਪਰ ਹਰਿਆਣਾ ਪੁਲਿਸ ਦੀਆਂ ਰੋਕਾਂ ਨੇ ਅੱਗੇ ਨਹੀਂ ਵਧਣ ਦਿੱਤਾ। ਜਿਸ ਕਾਰਨ ਹੁਣ ਕਿਸਾਨਾਂ ਨੇ ਨਵੀਂ ਰਣਨੀਤੀ ਬਣਾਈ ਤੇ ਚਾਰ ਦਿਨਾਂ ਬਾਅਦ ਦਿੱਲੀ ਜਾਣ ਦੀ ਤਿਆਰੀ ਖਿੱਚ ਲਈ ਹੈ, ਤੀਸਰੇ ਜੱਥੇ ਵਿੱਚ ਵੀ 101 ਕਿਸਾਨ ਦਿੱਲੀ ਜਾਣਗੇ। ਹੱਥਾਂ ‘ਚ ਸਿਰਫ਼ ਝੰਡੇ, ਤੇ ਝੋਲਾ ਹੀ ਹਵੇਗਾ ਜ਼ਾਬਤਾ ਕਾਇਮ ਰੱਇਆ ਜਾਵੇਗਾ।
ਮੋਰਚੇ ਨੂੰ ਚੱਲਦੇ ਹੋਏ 303 ਦਿਨ ਹੋ ਗਏ ਹਨ। 13 ਦਸੰਬਰ ਨੂੰ ਦੋਵੇਂ ਮੋਰਚਿਆਂ ਨੂੰ 10 ਮਹੀਨੇ ਪੂਰੇ ਹੋ ਜਾਣਗੇ। 13 ਦਸੰਬਰ ਵਾਲੇ ਦਿਨ ਲੋਕਾਂ ਨੂੰ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਉੱਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦੋਵੇਂ ਮੋਰਚੇ ਕੱਲ ਅਰਦਾਸ ਦਿਹਾੜਾ ਮਨਾਉਣਗੇ। ਜਗਜੀਤ ਡੱਲੇਵਾਲ ਅਤੇ ਜ਼ਖ਼ਮੀ ਕਿਸਾਨਾਂ ਦੀ, ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਸਾਰੇ ਮੰਦਿਰ-ਗੁਰਦੁਆਰਿਆਂ ’ਚ ਅਰਦਾਸ ਕਰਨ ਦੀ ਅਪੀਲ ਕੀਤੀ। ਸਰਵਣ ਪੰਧੇਰ ਨੇ ਕਿਹਾ ਕਿ ਕਿਸਾਨਾਂ ਨਾਲ ਜੋ ਵੀ ਹੋਵੇਗਾ ਉਸਦੀ ਜ਼ਿੰਮੇਵਾਰ ਮੋਦੀ ਸਰਕਾਰ ਹੋਵੇਗੀ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਗਾਇਕ ਭਰਾਵਾਂ ਦੇ ਫੋਨ ਆਉਂਦੇ ਹਨ ਕਿ ਅਸੀਂ ਕਿਸਾਨਾਂ ਦੀ ਮਦਦ ਕਿਵੇਂ ਕਰੀਏ ਤਾਂ, ਉਨ੍ਹਾਂ ਗਾਇਕਾਂ ਭਰਾਵਾਂ ਨੂੰ ਬੇਨਤੀ ਕੀਤੀ ਕਿ ਜਦ ਵੀ ਉਹ ਪੈਲੇਸਾਂ ਜਾਂ ਕਿਤੇ ਵੀ ਪ੍ਰੋਗਰਾਮ ਸ਼ੁਰੂ ਕਰਦੇ ਹਨ ਤਾਂ ਕਿਸਾਨਾਂ ਦੀ ਗੱਲ ਜ਼ਰੂਰ ਕਰਨ, ਕਿਸਾਨ ਅੰਦੋਲਨ ਦੀ ਜੈ ਬੋਲਣ ਨਾਲ ਕਿਸਾਨਾਂ ਦੀ ਆਪਣੇ ਆਪ ਵਿਚ ਮਦਦ ਹੋ ਜਾਵੇਗੀ।
ਅੱਗੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਹਰਿਆਣਾ ਪ੍ਰਸ਼ਾਸਨ ਨੇ ਗੱਲਬਾਤ ਕਰਵਾਉਣ ਦੀ ਗੱਲ ਕਹੀ ਸੀ ਪਰ ਕੋਈ ਸੱਦਾ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਹਰਿਆਣੇ ’ਚ ਆਏ ਪਰ ਕਿਸਾਨਾਂ ਲਈ ਕੁਝ ਬੋਲ ਕੇ ਵੀ ਨਹੀਂ ਗਏ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।