ਨਵੀਂ ਦਿੱਲੀ: ਅੱਜ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੀ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ‘ਚ ਕੇਂਦਰ ਵੱਲੋਂ ਕਾਨੂੰਨਾਂ ਨੂੰ ਸਹੀ ਦੱਸਦੇ ਹੋਏ ਗੱਲਬਾਤ ਕਰਨ ਦਾ ਸੱਦਾ ਦਿਤਾ ਗਿਆ। ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਸਾਨ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ।
ਬਲਬੀਰ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅੱਜ ਸਿੱਧ ਕਰ ਦਿੱਤਾ ਹੈ ਕਿ ਇਹ ਕਾਨੂੰਨ ਕਾਰਪੋਰੇਟ ਲਈ ਲਾਹੇਵੰਦ ਹਨ। ਉਨ੍ਹਾਂ ਨੇ ਕਿਹਾ ਕਿ ਗੱਲਬਾਤ ਸਰਾਕਾਰ ਵੱਲੋਂ ਟੁੱਟੀ ਹੈ ਨਾ ਕਿ ਕਿਸਾਨਾਂ ਵੱਲੋਂ। ਕਿਸਾਨਾਂ ਵੱਲੋ ਸਪੱਸ਼ਟ ਕਿਹਾ ਗਿਆ ਕਿ ਕਾਨੂੰਨ ਰੱਦ ਕੀਤੇ ਜਾਣ।
- 12 ਦਸੰਬਰ ਨੂੰ ਸਾਰੇ ਟੋਲ ਪਲਾਜ਼ੇ ਬੰਦ ਹੋਣਗੇ – ਕਿਸਾਨ ਆਗੂ
- ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਭਾਰਤ ਦੇ ਲੋਕ ਰੇਲਵੇ ਟਰੈਕ ਰੋਕੇ ਜਾਣਗੇ
- 14 ਦਸੰਬਰ ਨੂੰ ਪੰਜਾਬ ਦੇ ਸਾਰੇ ਡੀ ਸੀ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ
- ਸਰਕਾਰ ਤੋਂ ਹਾਂ ਜਾਂ ਨਾਂਹ ‘ਚ ਮੰਗਿਆ ਜਵਾਬ