ਬਠਿੰਡਾ: ਇੱਥੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਨਵੇਂ ਦਫ਼ਤਰ ਦਾ ਉਦਘਾਟਨ ਜੇਪੀ ਨੱਡਾ ਵਲੋਂ ਵੀਡੀਓ ਕਾਨਫਰੰਸ ਦੇ ਜ਼ਰੀਏ ਕੀਤਾ ਜਾਣਾ ਸੀ। ਜਿਸਦੇ ਚਲਦੇ ਬੀਜੇਪੀ ਪਾਰਟੀ ਬਠਿੰਡਾ ਲੀਡਰਸ਼ਿਪ ਵੱਲੋਂ ਪੁੱਜਣ ਦਾ ਪ੍ਰੋਗਰਾਮ ਸੀ। ਹਾਲਾਂਕਿ ਬੀਜੇਪੀ ਵੱਲੋਂ ਉਦਘਾਟਨੀ ਸਮਾਗਮ ਮੁਲਤਵੀ ਕੀਤੇ ਜਾ ਚੁੱਕੇ ਹਨ। ਪਰ ਬਾਵਜੂਦ ਇਸਦੇ ਕਿਸਾਨਾਂ ਦਾ ਗੁੱਸਾ ਬੀਜੇਪੀ ਲੀਡਰਾਂ ‘ਤੇ ਫਿਰ ਵੀ ਦੇਖਣ ਨੂੰ ਮਿਲਿਆ ਹੈ।
ਸਵੇਰ ਤੋਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਬਠਿੰਡਾ ਦਫਤਰ ਵਾਲੀ ਥਾਂ ਦੇ ਬਾਹਰ ਘਿਰਾਓ ਕਰਕੇ ਕੇਂਦਰ ਸਰਕਾ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਕਿਸੇ ਵੀ ਹਾਲ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਦਫ਼ਤਰ ਨਹੀਂ ਖੁੱਲ੍ਹਣ ਦੇਵਾਂਗੇ।
ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਦਫ਼ਤਰ ਖੁਲ੍ਹਣ ਜਾ ਰਿਹਾ ਹੈ ਅਤੇ ਲੀਡਰ ਪੁੱਜਣੇ ਹਨ ਜਿਸਦਾ ਅਸੀਂ ਵਿਰੋਧ ਕਰਨ ਆਏ ਹਾਂ ਅਤੇ ਅਸੀਂ ਹਰ ਹਾਲ ਵਿੱਚ ਇਹ ਦਫ਼ਤਰ ਕਦੇ ਵੀ ਨਹੀਂ ਖੋਲ੍ਹਣ ਦੇਵਾਂਗੇ। ਕਿਉਂਕਿ ਕੇਂਦਰ ਸਰਕਾਰ ਜੋ ਖੇਤੀ ਕਾਨੂੰਨ ਨੂੰ ਲੈ ਕੇ ਆਈ ਹੈ ਉਹ ਸਾਡੇ ਕਿਸਾਨ ਭਰਾਵਾਂ ਦਾ ਗਲ ਘੁੱਟਣ ਵਾਲੀ ਕੰਮ ਕਰ ਰਹੀ ਹੈ।