26 ਜਨਵਰੀ ਤੋਂ ਸ਼ੁਰੂ ਹੋਇਆ ਹੈ ਅਸਲ ਮੋਰਚਾ : ਰੁਲਦੂ ਸਿੰਘ

TeamGlobalPunjab
1 Min Read

ਦਿੜਬਾ : ਦੇਸ਼ ਅੰਦਰ ਚੱਲ ਰਿਹਾ ਕਿਸਾਨੀ ਸੱਘਰਸ਼ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਵਲੋਂ ਰੈਲੀਆ ਕਰਕੇ ਕਿਸਾਨਾ ਨੂੰ ਲਾਮਬੰਧ ਵੀ ਕੀਤਾ ਜਾ ਰਿਹਾ ਹੈ। ਇਸ ਦੇ ਚਲਦਿਆਂ ਬੀਤੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ ਪਹੁੰਚੇ ਜਿਨ੍ਹਾਂ ਨੇ ਕੇਂਦਰ ਸਰਕਾਰ ਖਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ। ਰੁਲਦਾ ਸਿੰਘ ਲਿਖਿਆ ਕਿ ਛੱਬੀ ਜਨਵਰੀ ਪਰੇਡ ਤੋਂ ਬਾਅਦ ਅੱਜ ਅੰਦੋਲਨ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਅੰਦੋਲਨ ਦੌਰਾਨ ਸਿਰਫ ਹੁਲੜਬਾਜੀ ਕੀਤੀ ਜਾ ਰਹੀ ਸੀ।

ਉਨ੍ਹਾਂ ਦੱਸਿਆ ਕਿ ਅੱਜ ਕਿਸਾਨਾਂ ਵਲੋਂ ਆਪਣੇ ਪੱਕੇ ਠਿਕਾਣੇ ਬਣਾਏ ਜਾ ਰਹੇ ਹਨ। ਰੁਲਦੂ ਸਿੰਘ ਨੇ ਦੱਸਿਆ ਕਿ ਹੁਣ ਤੱਕ ਪਾਣੀ ਦੇ ਪ੍ਰਬੰਧ ਲਈ 1 ਲੱਖ ਦੇ ਕਰੀਬ ਮੋਟਰ ਲਾ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ 294 ਗੱਡੀਆਂ ਦਾ ਕਾਫਲਾ ਬੰਗਾਲ ਚ ਭਾਜਪਾ ਖਿਲਾਫ਼ ਚੋਣ ਪ੍ਰਚਾਰ ਲਈ ਭੇਜਿਆ ਗਿਆ ਹੈ। ਦਸ ਦੇਈਏ ਕਿ ਬੀਤੇ ਦਿਨੀ ਕਿਸਾਨ ਮੋਰਚੇ ਵਲੋ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਬੰਗਾਲ ਚੋਣਾਂ ਦਰਮਿਆਨ ਭਾਜਪਾ ਖਿਲਾਫ਼ ਪ੍ਰਚਾਰ ਕਰਨਗੇ।

Share This Article
Leave a Comment