ਗੁਰਦਾਸਪੁਰ: ਪੂਰੇ ਪੰਜਾਬ ‘ਚ ਬਿੱਲਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੀਆ ਵੱਖ-ਵੱਖ ਪੰਚਾਇਤਾਂ ਵਲੋਂ ਖੇਤੀ ਬਿੱਲ ਦੇ ਖਿਲਾਫ ਆਪਣੇ ਆਪਣੇ ਪਿੰਡਾਂ ‘ਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਸ ਦੇ ਚਲਦੇ ਪ੍ਰਦਰਸ਼ਨ ‘ਤੇ ਬੈਠੇ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਭਰ ‘ਚ ਪਿੰਡ ਪੱਧਰ ਤੇ ਧਰਨੇ ਦਿਤੇ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਾਂਸਦ ਸਨੀ ਦਿਓਲ ਆਪਣੇ ਚੋਣ ਪ੍ਰਚਾਰ ਦੌਰਾਨ ਖੁਦ ਨੂੰ ਕਿਸਾਨ ਦਾ ਬੇਟਾ ਆਖਦੇ ਰਹੇ ਪਰ ਅੱਜ ਕਿਸਾਨ ਦੇ ਵਿਰੋਧ ‘ਚ ਹਨ, ਕਿਸਾਨਾਂ ਨੂੰ ਇਸ ਦਾ ਵੱਡਾ ਰੋਸ ਹੈ।
ਇਸ ਦੇ ਨਾਲ ਹੀ ਧਰਨੇ ‘ਚ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਖੇਤੀ ਕਾਨੂੰਨ ਕਿਸਾਨ ਵਿਰੋਧੀ ਕਾਨੂੰਨ ਹਨ ਅਤੇ ਇਸ ਦਾ ਅਸਰ ਸਿੱਧੇ ਤੌਰ ਤੇ ਕਿਸਾਨ ਅਤੇ ਖੇਤੀ ਮਜ਼ਦੂਰ ਅਤੇ ਬਾਅਦ ‘ਚ ਸਾਰੇ ਵਰਗਾਂ ਦੇ ਲੋਕਾਂ ਤੇ ਵੀ ਪਏਗਾ। ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਦਾ ਇਹ ਵੀ ਰੋਸ ਹੈ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸਾਂਸਦ ਅਤੇ ਅਭਿਨੇਤਾ ਜੋ ਖੁਦ ਨੂੰ ਕਿਸਾਨ ਦਾ ਬੇਟਾ ਦੱਸਦਾ ਹੈ ਅਤੇ ਚੌਣਾਂ ਦੌਰਾਨ ਉਨ੍ਹਾਂ ਨੂੰ ਇਹ ਕਈ ਵੱਡੇ-ਵੱਡੇ ਵਾਅਦੇ ਕਰ ਗਏ ਪਰ ਹੁਣ ਲੋੜ ਵੇਲੇ ਉਹ ਕਿਸਾਨਾਂ ਤੋਂ ਉਲਟ ਖੜ੍ਹੇ ਹਨ।