ਪੰਜਾਬ ‘ਚ 1000 ਤੋਂ ਵੱਧ ਜੀਓ ਦੇ ਟਾਵਰ ਪ੍ਰਦਰਸ਼ਨਕਾਰੀਆਂ ਨੇ ਕੀਤੇ ਬੰਦ ਤਾਂ ਕਿਸਾਨ ਜਥੇਬੰਦੀਆਂ ਹੋਈਆਂ ਸਖ਼ਤ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ‘ਚ ਖੇਤੀ ਕਾਨੂੰਨਾਂ ਦੇ ਨਾਲ-ਨਾਲ ਕਾਰਪੋਰੇਟ ਘਰਾਣਿਆਂ ਦਾ ਵੀ ਲਗਾਤਾਰ ਵਿਰੋਧ ਹੋ ਰਿਹਾ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਜੀਓ ਦੇ ਮੋਬਾਈਲ ਟਾਵਰਾਂ ਨੂੰ ਬੰਦ ਕਰਨ ਅਤੇ ਬਿਜਲੀ ਸਪਲਾਈ ‘ਚ ਕਟੌਤੀ ਕਰਨ ਦਾ ਐਲਾਨ ਕੀਤਾ ਸੀ। ਜਿਸ ਤਹਿਤ ਕਿਸਾਨਾਂ ਨੇ ਜੀਓ ਦੇ 1500 ਤੋਂ ਵੱਧ ਟਾਵਰਾਂ ਨੂੰ ਬੰਦ ਕਰ ਦਿੱਤਾ ਹੈ।

ਜੀਓ ਦੇ ਟਾਵਰਾਂ ‘ਤੇ ਹੋਈ ਕਾਰਵਾਈ ਦੀ ਕਿਸਾਨ ਜਥੇਬੰਦੀਆਂ ਨੂੰ ਜਾਣਕਾਰੀ ਮਿਲਣ ‘ਤੇ 32 ਕਿਸਾਨ ਜਥੇਬੰਦੀਆਂ ਵੱਲੋਂ ਆਦੇਸ਼ ਦਿੱਤੇ ਗਏ ਹਨ ਕਿ ਮੋਬਾਈਲ ਟਾਵਰਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਪਹੁੰਚਾਇਆ ਜਾਵੇ। ਇਹਨਾਂ ਜਥੇਬੰਦੀਆਂ ਨੇ ਪੰਜਾਬ ‘ਚ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ ‘ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਜਾਂ ਉਨ੍ਹਾਂ ਦੀ ਬਿਜਲੀ ਨੂੰ ਬੰਦ ਕਰਨ ਜਾਂ ਕੇਬਲ ਕੱਟਣ ਲਈ ਕਿਸੇ ਕਿਸਾਨ ਜਥੇਬੰਦੀ ਨੇ ਨਹੀਂ ਕਿਹਾ।’

ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ “ਇਹ ਹੁੱਲੜਬਾਜ਼ੀ ਸਾਡੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਅਤੇ ਬੰਦ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਅਜਿਹੇ ਕਦਮਾਂ ਨਾਲ ਕਿਸਾਨ ਅੰਦੋਲਨ ‘ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਇਸ ਲਈ ਪ੍ਰਦਰਸ਼ਨਕਾਰੀ ਅਜਿਹੀਆਂ ਕਾਰਵਾਈ ਨਾ ਕਰਨ। ਪੰਜਾਬ ਵਿੱਚ ਜੀਓ ਦੇ ਕੁੱਲ 21,306 ਮੋਬਾਈਲ ਟਾਵਰ ਹਨ। ਜਿਹਨਾਂ ਚੋਂ 1561 ਦੇ ਕਰੀਬ ਟਾਵਰ ਬੰਦ ਕਰ ਦਿੱਤੇ ਗਏ ਹਨ।

Share This Article
Leave a Comment