ਕੇਂਦਰ ਦੇ ਸੱਦੇ ‘ਤੇ ਕਿਸਾਨਾਂ ਦੀ ਅੱਜ ਚੰਡੀਗੜ੍ਹ ‘ਚ ਮੀਟਿੰਗ, ਲਿਆ ਜਾ ਸਕਦਾ ਵੱਡਾ ਫੈਸਲਾ

TeamGlobalPunjab
1 Min Read

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਗੱਲਬਾਤ ਲਈ ਭੇਜੇ ਗਏ ਤੀਸਰੇ ਸੱਦੇ ਪੱਤਰ ‘ਤੇ ਅੱਜ ਕਿਸਾਨ ਜਥੇਬੰਦੀਆਂ ਚੰਡੀਗੜ੍ਹ ‘ਚ ਬੈਠਕ ਰਹੀਆਂ ਹਨ। ਖੇਤੀ ਕਾਨੂੰਨ ਖਿਲਾਫ਼ ਪੰਜਾਬ ‘ਚ ਕਿਸਾਨਾਂ ਦੇ ਅੰਦੋਲਨ ਚੱਲ ਰਹੇ ਹਨ। ਕੇਂਦਰ ਸਰਕਾਰ ਨੇ 29 ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਦਿੱਲੀ ਬੁਲਾਇਆ ਹੋਇਆ। ਇਸ ਲਈ ਕਿਸਾਨ ਜਥੇਬੰਦੀਆਂ ਨੇ ਅੱਜ ਸਰਬ ਮੀਟਿੰਗ ਸੱਦੀ ਹੈ।

ਇਸ ਬੈਠਕ ‘ਚ ਰਣਨੀਤੀ ਤੈਅ ਕੀਤੀ ਜਾਵੇਗੀ ਕਿ ਕੀ ਦਿੱਲੀ ਨੂੰ ਜਾਣਾ ਹੈ ਜਾਂ ਨਹੀਂ। ਜੇਕਰ ਦਿੱਲੀ ਜਾਣ ‘ਤੇ ਬੈਠਕ ‘ਚ ਸਹਿਮਤੀ ਬਣੀ ਤਾਂ ਉਸ ਤੋਂ ਬਾਅਦ ਲੀਡਰਾਂ ਦੀ ਚੋਣ ਕੀਤੀ ਜਾਵੇਗੀ ਜਿਹੜੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨਗੇ। ਇਸ ਬਾਬਤ ਇੱਕ ਕਮੇਟੀ ਵੀ ਬਣਾਈ ਜਾ ਸਕਦੀ ਹੈ।

13 ਨਵੰਬਰ ਨੂੰ ਦਿੱਲੀ ਦੇ ਵਿਗਿਆਨ ਭਵਨ ‘ਚ ਸਵੇਰੇ 11 ਵਜੇ ਕਿਸਾਨ ਨਾਲ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ 8 ਅਕਤੂਬਰ ਤੇ 14 ਅਕਤੂਬਰ ਨੂੰ ਸੱਦਾ ਭੇਜਿਆ ਸੀ। 8 ਅਕਤੂਬਰ ਵਾਲੀ ਮੀਟਿੰਗ ਦਾ ਸਾਰੀਆਂ ਜਥੇਬੰਦੀਆਂ ਨੇ ਬਾਈਕਾਟ ਕਰ ਦਿੱਤਾ ਸੀ। ਇਸ ਤੋਂ ਬਾਅਦ 14 ਅਕਤੂਬਰ ਵਾਲੀ ਮੀਟਿੰਗ ਕਿਸਾਨ ਨੇ ਅੱਧ ਵਿਚਾਲੇ ਹੀ ਛੱਡ ਦਿੱਤੀ ਸੀ। ਹੁਣ 13 ਨਵੰਬਰ ਵਾਲੇ ਸੱਦੇ ‘ਤੇ ਕਿਸਾਨ ਜਥੇਬੰਦੀਆਂ ਵਿਚਾਰ ਚਰਚਾ ਕਰਨਗੀਆਂ। ਹਲਾਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਹ ਸੱਦਾ ਠੁਕਰਾਅ ਦਿੱਤਾ ਹੈ।

Share this Article
Leave a comment