ਕਿਸਾਨਾਂ ਨੇ ਇੱਕ ਹੋਰ ਬੀਜੇਪੀ ਲੀਡਰ ਦੇ ਫਾੜੇ ਕੱਪੜੇ, ਕਰ ਦਿੱਤਾ ਅੱਧ ਨੰਗਾ

TeamGlobalPunjab
2 Min Read

ਜੈਪੁਰ: ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਅਤੇ ਬੀਜੇਪੀ ਲੀਡਰਾਂ ਖਿਲਾਫ਼ ਰੋਸ ਲਗਾਤਾਰ ਜਾਰੀ ਹੈ। ਪੰਜਾਬ ਹਰਿਆਣਾ ਤੋਂ ਬਾਅਦ ਹੁਣ ਕਿਸਾਨਾਂ ਵੱਲੋਂ ਰਾਜਸਥਾਨ ਵਿੱਚ ਵੀ ਬੀਜੇਪੀ ਲੀਡਰਾਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿਖੇ ਕਿਸਾਨਾਂ ਵੱਲੋਂ ਬੀਜੇਪੀ ਲੀਡਰ ਦੇ ਕੱਪੜੇ ਫਾੜ ਦਿੱਤੇ ਗਏ। ਇਹ ਘਟਨਾ ਕੁਲੈਕਟੋਰੇਟ ਕੰਪਲੈਕਸ ਨੇੜ੍ਹੇ ਵਾਪਰੀ। ਜਿੱਥੇ ਬੀਜੇਪੀ ਦੇ ਲੀਡਰ ਸੂਬਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਸਨ।

ਇਸ ਦੌਰਾਨ ਕਿਸਾਨਾਂ ਨੂੰ ਬੀਜੇਪੀ ਦੇ ਰੋਸ ਪ੍ਰਦਰਸ਼ਨ ਦਾ ਪਤਾ ਚੱਲਿਆ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਕੁਲੈਕਟੋਰੇਟ ਕੰਪਲੈਕਸ ਨੇੜੇ ਪਹੁੰਚ ਗਏ। ਕਿਸਾਨਾਂ ਵੱਲੋਂ ਬੀਜੇਪੀ ਖਿਲਾਫ਼ ਨਾਅਰੇਬਾਜ਼ੀ ਕੀਤੀ ਤਾਂ ਮਾਹੌਲ ਗਰਮਾ ਗਿਆ। ਕਿਸਾਨਾਂ ਨੇ ਬੀਜੇਪੀ ਦੇ ਲੀਡਰ ਕੈਲਾਸ਼ ਮੇਘਵਾਲ ਨੂੰ ਘੇਰ ਲਿਆ ਅਤੇ ਵਿਰੋਧ ਵਿਚਾਲੇ ਉਹਨਾਂ ਦੇ ਕੱਪੜੇ ਫਾੜ ਦਿੱਤੇ ਗਏ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਿਸਾਨਾਂ ਦੇ ਘੇਰੇ ਵਿੱਚ ਕੈਲਾਸ਼ ਮੇਘਵਾਲ ਨੂੰ ਬਾਹਰ ਕੱਢਿਆ। ਕੁਲੈਕਟੋਰੇਟ ਕੰਪਲੈਕਸ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ।

ਇਸ ਤੋਂ ਪਹਿਲਾਂ ਪੰਜਾਬ ਵਿੱਚ ਵੀ ਬੀਜੇਪੀ ਲੀਡਰ ਦਾ ਅਜਿਹਾ ਵਿਰੋਧ ਹੋਇਆ ਸੀ। ਅਬੋਹਰ ਤੋਂ ਬੀਜੇਪੀ ਦੇ ਵਿਧਾਇਕ ਅਰੁਣ ਨਾਰੰਗ ਇੱਕ ਮੀਟਿੰਗ ਕਰ ਰਹੇ ਸਨ ਤਾਂ ਕਿਸਾਨ ਬੀਜੇਪੀ ਦਫ਼ਤਰ ਬਾਹਰ ਪਹੁੰਚ ਗਏ ਸਨ। ਇਸ ਦੌਰਾਨ ਅਰੁਣ ਨਾਰੰਗ ਦੇ ਵੀ ਕੱਪੜੇ ਫਾੜ ਦਿੱਤੇ ਸਨ। ਕਿਸਾਨ ਮੰਗ ਕਰ ਰਹੇ ਹਨ ਕਿ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਅਤੇ 23 ਫਸਲਾਂ ‘ਤੇ ਐਮਐਸਪੀ ਯਕੀਨੀ ਬਣਾਈ ਜਾਵੇ। ਪਰ ਕੇਂਦਰ ਸਰਕਾਰ ਇਹਨਾਂ ਵਿੱਚ ਸਿਰਫ਼ ਸੋਧਾਂ ਕਰਨ ਲਈ ਤਿਆਰ ਹੈ। ਹੁਣ ਤੱਕ ਸਰਕਾਰ ਅਤੇ ਸੰਯੁਕਤ ਕਿਸਾਨ ਮੋਰਚੇ ਵਿਚਾਲੇ 11 ਗੇੜ ਦੀ ਮੀਟਿੰਗ ਵੀ ਹੋ ਚੁੱਕੀ ਹੈ ਪਰ ਕੋਈ ਸਿੱਟਾ ਨਹੀਂ ਨਿਕਲਿਆ।

Share This Article
Leave a Comment